maa gaura de lal

ਮਾਂ ਗੌਰਾਂ ਦੇ ਲਾਲ, ਸਾਨੂੰ ਬੱਚਿਆਂ ਨੂੰ ਦਰਸ਼ ਦਿਖਾ ll
ਰੁੱਤਬਾ ਤੇਰਾ ਕਮਾਲ ll, ਸਾਨੂੰ ਬੱਚਿਆਂ ਨੂੰ, ਦਰਸ਼ ਦਿਖਾ,
ਮਾਂ ਗੌਰਾਂ ਦੇ ਲਾਲ,,,,,,,,,,,,,,,,,,
ਜੈ ਹੋ ਜੈ ਹੋ, ਤੇਰੀ ਗੌਰੀ ਲਾਲ, ਜੈ ਹੋ ਜੈ ਹੋ, ਤੇਰੀ ਗੌਰੀ ਲਾਲ

*ਕੰਨਾਂ ਵਿੱਚ ਨੇ, ਕੁੰਡਲ ਸੋਹਣੇ, ”ਮੱਥੇ ਉੱਤੇ, ਤਿਲਕ ਵਿਰਾਜੇ”
*ਸੁੰਦਰ ਲੱਗਦੇ, ਪੀਲੇ ਵਸਤਰ, ”ਪੁਸ਼ਪਾਂ ਦੀ ਗਲ਼, ਮਾਲਾ ਸਾਜੇ” ll
ਕੁੰਡਲਾਂ ਵਾਲੇ ਵਾਲ਼, ਸਾਨੂੰ ਬੱਚਿਆਂ ਨੂੰ, ਦਰਸ਼ ਦਿਖਾ,
ਮਾਂ ਗੌਰਾਂ ਦੇ ਲਾਲ,,,,,,,,,,,,,,,,,,
ਜੈ ਹੋ ਜੈ ਹੋ, ਤੇਰੀ ਗੌਰੀ ਲਾਲ, ਜੈ ਹੋ ਜੈ ਹੋ, ਤੇਰੀ ਗੌਰੀ ਲਾਲ

*ਪਹਿਲੇ ਆਦਿ, ਗਣੇਸ਼ ਮਨਾ ਕੇ, ”ਆਪਣੇ ਕਾਰਜ, ਸਫ਼ਲ ਬਣਾਵਾਂ”
*ਆ ਕੇ ਵਿਘਨ, ਕੋਈ ਨਾ ਪਾਵੇ, ”ਇਸ ਲਈ, ਗਣਪਤੀ ਧਿਆਵਾਂ” ll
ਠੁਮਕ ਠੁਮਕ ਸੋਹਣੀ ਚਾਲ, ਸਾਨੂੰ ਬੱਚਿਆਂ ਨੂੰ, ਦਰਸ਼ ਦਿਖਾ,
ਮਾਂ ਗੌਰਾਂ ਦੇ ਲਾਲ,,,,,,,,,,,,,,,,,,
ਜੈ ਹੋ ਜੈ ਹੋ, ਤੇਰੀ ਗੌਰੀ ਲਾਲ, ਜੈ ਹੋ ਜੈ ਹੋ, ਤੇਰੀ ਗੌਰੀ ਲਾਲ

*ਰਿੱਧੀ ਸਿੱਧੀ ਦਾ, ਤੂੰ ਹੈ ਦਾਤਾ, ”ਲੱਡੂਆਂ ਦਾ ਤੈਨੂੰ, ਭੋਗ ਲਵਾਈਏ”
*ਮੂਸ਼ਕ਼ ਦੀ, ਅਸਵਾਰੀ ਤੇਰੀ, ”ਚਰਨਾਂ ਤੋਂ, ਬਲਿਹਾਰੀ ਜਾਈਏ” ll
ਪੂਰੇ ਕਰੋ ਸਵਾਲ, ਸਾਨੂੰ ਬੱਚਿਆਂ ਨੂੰ, ਦਰਸ਼ ਦਿਖਾ,
ਮਾਂ ਗੌਰਾਂ ਦੇ ਲਾਲ,,,,,,,,,,,,,,,,,,
ਜੈ ਹੋ ਜੈ ਹੋ, ਤੇਰੀ ਗੌਰੀ ਲਾਲ, ਜੈ ਹੋ ਜੈ ਹੋ, ਤੇਰੀ ਗੌਰੀ ਲਾਲ

Leave a Comment