ਸਾਡਾ ਗੁਫਾ/ਧੂਣੇ ਵਾਲੇ, ਜੋਗੀ ਨਾਲ ਪਿਆਰ,
ਹੋਰ ਸਾਨੂੰ ਕੀ ਚਾਹੀਦਾ ll
ਐਨਾ ਦਿੱਤਾ ਓਹਨੇ ll, ਹੁੰਦਾ ਨਾ ਸੰਭਾਲ,
ਹੋਰ ਸਾਨੂੰ ਕੀ ਚਾਹੀਦਾ
ਸਾਡਾ ਗੁਫਾ ਵਾਲੇ ਜੋਗੀ,,,,,,,,,,,,,
ਰੋਟ ਪ੍ਰਸ਼ਾਦ ਅਸੀਂ, ਜੋਗੀ ਲਈ ਬਣਾਈਦਾ
ਜਦੋਂ ਵੀ ਬੁਲਾਵੇ ਉਦੋਂ ਈ, ਗੁਫਾ ਉੱਤੇ ਜਾਈਦਾ ll
ਓਹਦੀ ਕਿਰਪਾ ਨਾਲ ll,
ਗਿਆ ਬਾਹਰਲੇ, ਮੁਲਕ ਸਾਡਾ ਲਾਲ,
ਹੋਰ ਸਾਨੂੰ ਕੀ ਚਾਹੀਦਾ
ਸਾਡਾ ਗੁਫਾ ਵਾਲੇ ਜੋਗੀ,,,,,,,,,,,,,
ਧੂਫ਼ ਧੁਖਾਉਂਦੇ ਆਂ ਤੇ, ਜੋਤ ਜਗਾਉਂਦੇ ਆਂ
ਬਾਬਾ ਜੀ ਦੀ ਆਰਤੀ, ਨਿੱਤ ਅਸੀਂ ਗਾਉਂਦੇ ਆਂ ll
ਸੇਵਾ/ਪੂਜਾ ਕਰਦਾ ਏ ll, ਸਾਰਾ ਪਰਿਵਾਰ,
ਹੋਰ ਸਾਨੂੰ ਕੀ ਚਾਹੀਦਾ
ਸਾਡਾ ਗੁਫਾ ਵਾਲੇ ਜੋਗੀ,,,,,,,,,,,,,
ਸਭ ਕੁਝ ਦਿੱਤਾ ਓਹਨੇ, ਜੋ ਵੀ ਅਸੀਂ ਮੰਗਿਆਂ
ਉਹਦਿਆਂ ਰੰਗਾਂ ਦੇ ਵਿੱਚ, ਤਨ ਮਨ ਰੰਗਿਆਂ ll
ਬਾਂਹੋਂ ਫੜ ਕੇ ll, ਜੋਗੀ ਨੇ ਦਿੱਤਾ ਤਾਰ,
ਹੋਰ ਸਾਨੂੰ ਕੀ ਚਾਹੀਦਾ
ਸਾਡਾ ਗੁਫਾ ਵਾਲੇ ਜੋਗੀ,,,,,,,,,,,,,
ਘਰ ਵਿੱਚ ਬਾਬਾ ਜੀ ਦਾ, ਮੰਦਿਰ ਬਣਾਇਆ ਏ
ਧੂਣਾ ਵੀ ਲਗਾਇਆ ਏ ਤੇ, ਆਸਣ ਸਜਾਇਆ ਏ ll
ਸੋਹਣੀ ਪੱਟੀ ਵਾਲਾ ll, ਕਰਦਾ ਦੀਦਾਰ,
ਹੋਰ ਸਾਨੂੰ ਕੀ ਚਾਹੀਦਾ
ਸਾਡਾ ਗੁਫਾ ਵਾਲੇ ਜੋਗੀ,,,,,,,,,,,,,
watch music video song of bhajan
बाबा बालक नाथ भजन