ਦਾਤੀ ਹੋਰ ਦੇ ਹੋਰ ਦੇ

ਦਾਤੀ ਹੋਰ ਦੇ ਹੋਰ ਦੇ, ਕਹੀ ਜਾਂਦੇ ਹਾਂ l
ਤੁਸੀਂ ਦੇਈ ਜਾਂਦੇ ਹੋ, ਅਸੀਂ ਲਈ ਜਾਂਦੇ ਹਾਂ ll

ਸਾਡੀ ਤ੍ਰਿਸ਼ਨਾ ਦਾ ਅੰਤ ਕਦੇ, ਆਇਆ ਹੀ ਨਹੀਂ l
ਝੂਠੇ ਜੱਗ ਵਿੱਚ ਸੁੱਖ ਕਦੇ, ਪਾਇਆ ਹੀ ਨਹੀਂ ll
*ਤੇਰੇ ਚਰਨਾਂ ‘ਚ ਬੈਠ, ਸੁੱਖ ਲਈ ਜਾਂਦੇ ਹਾਂ l
ਤੁਸੀਂ ਦੇਈ ਜਾਂਦੇ ਹੋ, ਅਸੀਂ ਲਈ ਜਾਂਦੇ ਹਾਂ l
ਦਾਤੀ ਹੋਰ ਦੇ ਹੋਰ ਦੇ,,,,,,,,,,,,,,,,,,,

ਜੋ ਵੀ ਦਰ ਤੇਰੇ ਆਇਆ, ਓਹ ਨਿਹਾਲ ਹੋ ਗਿਆ l
ਸੋਹਣਾ ਕਰਕੇ ਓਹ ਦਰਸ਼ਨ, ਮਾਲੋਮਾਲ ਹੋ ਗਿਆ ll
*ਲੋਕੀ ਮਾਰਦੇ ਨੇ ਤਾਹਨੇ, ਅਸੀਂ ਸਹੀ ਜਾਂਦੇ ਹਾਂ l
ਤੁਸੀਂ ਦੇਈ ਜਾਂਦੇ ਹੋ, ਅਸੀਂ ਲਈ ਜਾਂਦੇ ਹਾਂ l
ਦਾਤੀ ਹੋਰ ਦੇ ਹੋਰ ਦੇ,,,,,,,,,,,,,,,,,,,

ਸਾਰੀ ਦੁਨੀਆਂ ਨੂੰ ਛੱਡ, ਦਰ ਤੇਰੇ ਆ ਗਏ l
ਪ੍ਰੇਮ ਭਗਤੀ ਦਾ ਧਨ, ਤੇਰੇ ਕੋਲੋਂ ਪਾ ਗਏ ll
*ਤੁਸੀਂ ਸੁਣੀ ਜਾਂਦੇ ਹੋ, ਅਸੀਂ ਕਹੀ ਜਾਂਦੇ ਹਾਂ l
ਤੁਸੀਂ ਦੇਈ ਜਾਂਦੇ ਹੋ, ਅਸੀਂ ਲਈ ਜਾਂਦੇ ਹਾਂ l
ਦਾਤੀ ਹੋਰ ਦੇ ਹੋਰ ਦੇ,,,,,,,,,,,,,,,,,,,

ਤੇਰੇ ਦਰ ਜੇਹੀ ਮੌਜ, ਕਿਤੇ ਲੱਭਦੀ ਨਹੀਂ l
ਮੇਰੇ ਮਨ ਦੀ ਪਿਆਸ, ਕਦੇ ਬੁੱਝਦੀ ਨਹੀਂ ll
*ਤੇਰੇ ਦਰਸ ਦੇ ਪਿਆਲੇ, ਅਸੀਂ ਪੀ ਜਾਂਦੇ ਹਾਂ l
ਤੁਸੀਂ ਦੇਈ ਜਾਂਦੇ ਹੋ, ਅਸੀਂ ਲਈ ਜਾਂਦੇ ਹਾਂ l
ਦਾਤੀ ਹੋਰ ਦੇ ਹੋਰ ਦੇ,,,,,,,,,,,,,,,,,,,

Leave a Comment