ਤੇਰੇ ਨਾਮ ਜਪਣ ਦਾ ਵੇਲਾ

ਉੱਠ ਜਾਗ ਮੁਸਾਫ਼ਿਰ, ਭੋਰ ਭਈ
ਅਭੀ ਰੈਣ ਕਹਾਂ, ਜੋ ਸੋਵਤ ਹੈ l
ਜੋ ਸੋਵਤ ਹੈ, ਸੋ ਖੋਵਤ ਹੈ,
ਜੋ ਜਾਗਤ ਹੈ, ਸੋ ਪਾਵਤ ਹੈ ll

ਤੇਰੇ ਨਾਮ, ਜਪਣ ਦਾ ਵੇਲਾ,
ਕਿ ਉੱਠ ਕੇ ਤੂੰ, ਨਾਮ ਜਪ ਲੈ ll

ਅੰਮ੍ਰਿਤ ਵੇਲਾ, ਗੁਰਾਂ ਦਾ ਵੇਲਾ l
ਅੰਮ੍ਰਿਤ ਵੇਲਾ, ਪ੍ਰਭੂ ਦਾ ਵੇਲਾ ll
ਏਹ ਵੇਲਾ, ਏ ਬੜਾ ਸੁਹੇਲਾ,
ਕਿ ਉੱਠ ਕੇ ਤੂੰ, ਨਾਮ ਜਪ ਲੈ,,,
ਤੇਰੇ ਨਾਮ, ਜਪਣ ਦਾ,,,,,,,,,,

ਨਾਮ ਜਪ ਲੈ, ਨਿਮਾਣੀਏ ਜਿੰਦੇ ll,
ਕਿ ਔਖੇ ਵੇਲੇ, ਕੰਮ ਆਏਗਾ ll
ਹੋ ਤੇਰੇ ਸਾਰਿਆਂ, ਦੁੱਖਾਂ ਦਾ ਦਾਰੂ,
ਕਿ ਇੱਕੋ ਤੂੰ ਹੀ, ਰਾਮ ਨਾਮ ਹੈ ll
ਤੇਰੇ ਨਾਮ, ਜਪਣ ਦਾ,,,,,,,,,,

ਨਾਮ ਜਪਿਆ, ਸਾਰੇ ਦੁੱਖ ਮਿੱਟਦੇ,
ਕਿ ਆਤਮਾ ਨੂੰ, ਮਿਲੇ ਸ਼ਾਂਤੀ ll
ਲੱਖਾਂ ਤਰ ਗਏ, ਲੱਖਾਂ ਨੇ ਤਰ ਜਾਣਾ,
ਜਿਹਨਾਂ ਨੇ ਤੇਰਾ, ਨਾਮ ਜਪਿਆ ll
ਤੇਰੇ ਨਾਮ, ਜਪਣ ਦਾ,,,,,,,,,,

ਸੁਆਂਸ ਸੁਆਂਸ, ਨਾਮ ਸਿਮਰ,
ਵਿਰਥਾ, ਸੁਆਂਸ ਮਤ ਛੋੜ l
ਨਾ ਜਾਣੇ, ਇਸ ਸੁਆਂਸ ਕਾ,
ਫਿਰ ਆਵਣ, ਹੋਵੇ ਨਾ ਹੋ l

ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,
ਕਿ ਆਓ, ਜਿਹਨੇ ਪਾਰ ਲੰਘਣਾ ll
ਜਿਹਨਾਂ ਨੇ, ਪਾਰ ਲੰਘਣਾ l
ਜਿਹਨਾਂ ਨੇ, ਰਾਮ ਜਪਣਾ l
*ਜਿਹਨਾਂ ਨੇ, ਪਾਰ ਲੰਘਣਾ ll
*ਜਿਹਨਾਂ ਨੇ, ਰਾਮ ਜਪਣਾ ll
ਸਾਡੇ ਗੁਰਾਂ ਨੇ, ਜਹਾਜ਼ ਬਣਾਇਆ,
ਕਿ ਆਓ, ਜਿਹਨੇ ਪਾਰ ਲੰਘਣਾ ll
ਤੇਰੇ ਨਾਮ, ਜਪਣ ਦਾ,,,,,,,,,,
ਬੋਲੀਏ, ਸਤਿਗੁਰੂ ਮਹਾਂਰਾਜ ਦੀ,,, ਜੈ

music video bhajan song

राम भजन