ਜੀਹਨੇ ਲੱਖਾਂ ਦਾ, ਬੇੜਾ ਦਿੱਤਾ ਤਾਰ

ਜੀਹਨੇ ਲੱਖਾਂ ਦਾ, ਬੇੜਾ ਦਿੱਤਾ ਤਾਰ,
ਓ ਤਾਂ ਝੰਡੇਵਾਲੀ ਮਾਈ ਏ l
ਜੇਹਨੂੰ ਕਹਿੰਦੇ ਸਾਰੇ, ਸੱਚੀ ਸਰਕਾਰ,
ਓ ਤਾਂ ਝੰਡੇਵਾਲੀ ਮਾਈ ਏ l
ਜੀਹਨੇ ਲੱਖਾਂ ਦਾ ਬੇੜਾ,,,,,,,,,,,,,,

ਦਿਲ ਨਾਲ ਮਈਆ ਜੀ ਦੇ, ਦਰ ਆਉਣਾ ਪੈਂਦਾ ਏ l
ਚਿਰਾਂ ਵਾਲਾ ਭਾਰ, ਓਸੇ ਵੇਲੇ ਹੀ ਲਹਿੰਦਾ ਏ ll
ਸੁੱਖ ਵਰਤਾਂਦੀ ਜੋ, ਬਾਰੰਬਾਰ,
ਓ ਤਾਂ ਝੰਡੇਵਾਲੀ ਮਾਈ ਏ,
ਜੀਹਨੇ ਲੱਖਾਂ ਦਾ ਬੇੜਾ,,,,,,,,,,,,,,

ਕਦੇ ਕਿਸੇ ਨੂੰ ਮਾਂ ਨੇ, ਖਾਲੀ ਨਹੀਓਂ ਮੋੜਿਆ l
ਭੁੱਲ ਕੇ ਵੀ ਕਿਸੇ ਦਾ, ਦਿਲ ਨਹੀਓਂ ਤੋੜਿਆ ll
ਸੁਖੀ ਰੱਖਦੀ ਜੋ, ਸਭ ਦਾ ਪਰਿਵਾਰ,
ਓ ਤਾਂ ਝੰਡੇਵਾਲੀ ਮਾਈ ਏ,
ਜੀਹਨੇ ਲੱਖਾਂ ਦਾ ਬੇੜਾ,,,,,,,,,,,,,,

ਏਹਦੀ ਦਇਆ ਨਾਲ, ਕੰਮ ਸਾਰਿਆਂ ਦੇ ਚੱਲਦੇ l
ਮਮਤਾ ਦੀ ਛਾਂ ਹੇਠਾਂ, ਬੱਚੇ ਨੇ ਪਲਦੇ ll
ਕਦੇ ਕਰਦੀ ਨਾ, ਜੇਹੜੀ ‍ਇਨਕਾਰ,
ਓ ਤਾਂ ਝੰਡੇਵਾਲੀ ਮਾਈ ਏ,
ਜੀਹਨੇ ਲੱਖਾਂ ਦਾ ਬੇੜਾ,,,,,,,,,,,,,,

ਲੱਖਾਂ ਤੇ ਕਰੋੜਾਂ ਦਾ, ਬੇੜਾ ਏਹਨੇ ਤਾਰਿਆ l
“ਨੀਲੇ” ਦਾ ਵੀ ਹਰ ਕੰਮ, ਮਾਂ ਨੇ ਸਵਾਰਿਆ ll
ਭਰੇ ਰਹੰਦੇ ਜੇਹਦੇ, ਹਮੇਸ਼ਾ ਭੰਡਾਰ,
ਓ ਤਾਂ ਝੰਡੇਵਾਲੀ ਮਾਈ ਏ,
ਜੀਹਨੇ ਲੱਖਾਂ ਦਾ ਬੇੜਾ,,,,,,,,,,,,,,

दुर्गा भजन