ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਢੋਲਕ ਵੱਜਦੀ ਏ ll
ਹੋ,,ਤੱਕ ਤੱਕ ਦੀਦ ਜੋਗੀਆ/ਨਾਥ ਜੀ, ਮੇਰੀ ਅੱਖ ਵੀ ਨਾ ਰੱਜਦੀ ਏ ll
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਵੱਜੇ ਮਿਰਦੰਗ ਮਾਈਏ ll
ਹੋ,, ਜੱਗ ਵਿਚ ਮੌਜ਼ਾ ਕਰੀਏ, ਤੇਰੇ ਨਾਮ ਵਿੱਚ ਰੰਗ ਜਾਈਏ ll
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਵੱਜਦੀਆਂ ਟੱਲੀਆਂ ਨੇ ll
ਹੋ,, ਸੰਗਤਾਂ ਪਿਆਰੀਆਂ ਅੱਜ, ਜੋਗੀ/ਬਾਬੇ ਦਰ ਚੱਲੀਆਂ ਨੇ ll
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਧੂਣਾ ਲੱਗਦਾ ਏ ll
ਹੋ,, ਪੌਣਾਹਾਰੀ/ਦੁੱਧਾਧਾਰੀ ਮੇਹਰਾਂ ਕਰੇ, ਨਾਲੇ ਮੁਰਾਦਾਂ ਵੰਡਦਾ ਏ ll
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਚਿਮਟਾ ਵੱਜਦਾ ਏ ll
ਹੋ,, ਜੋਗੀ/ਬਾਬੇ ਦਰ ਜੋ ਵੀ ਜਾਏ, ਓਹਦੇ ਦੁੱਖੜੇ ਹਰਦਾ ਏ ll
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਵੱਜਦਾ ਛੈਣਾ ਏ ll
ਹੋ,, ਭਗਤਾਂ ਪਿਆਰਿਆਂ ਨੇ, ਪਾਇਆ ਨਾਮ ਵਾਲਾ ਗਹਿਣਾ ਏ ll
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਸੰਗਤਾਂ ਨੇ ਚਾਲਾ ਪਾਇਆ ਏ ll
ਹੋ,, ਜੋਗੀ/ਬਾਬੇ ਨੂੰ ਭਗਤਾਂ ਨੇ, ਭੋਗ ਰੋਟ ਦਾ ਲਗਾਇਆ ਏ ll
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਸੰਗਤਾਂ ਭੇਟਾਂ ਗਾਉਂਦੀਆਂ ਨੇ ll
ਹੋ,, ਗੁਫਾ ਉੱਤੇ ਜਾ ਕੇ ਸੰਗਤਾਂ, ਸੋਹਣਾ ਝੰਡਾ ਚੜ੍ਹਾਉਂਦੀਆਂ ਨੇ ll
ਸੋਹਣਾ ਦਰ ਪੌਣਾਹਾਰੀ/ਦੁੱਧਾਧਾਰੀ ਦਾ, ਜਿੱਥੇ ਢੋਲਕ ਵੱਜਦੀ ਏ ll
ਹੋ,,ਤੱਕ ਤੱਕ ਦੀਦ ਜੋਗੀਆ/ਨਾਥ ਜੀ, ਮੇਰੀ ਅੱਖ ਵੀ ਨਾ ਰੱਜਦੀ ਏ ll
बाबा बालक नाथ भजन