सिद्ध नाथ दा कर ले जाप

(ਸਿੱਧ ਜੋਗੀ ਕੇ ਪ੍ਰਤਾਪ ਸੇ, ਕੋਟ ਵਿਘਨ ਤਰ ਜਾਏ,
ਜੋਗੀ ਹੋਏ ਦਿਆਲ ਉਨ੍ਹੀ ਪਰ, ਜੋ ਸਿਮਰਿ ਚਿੱਤ ਲਾਏ )

ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ ll
ਕਿਰਪਾ ਹੋ ਜਾਏਗੀ, ਕਿਰਪਾ ਹੋ ਜਾਏਗੀ ll
ਤੇਰੇ ‘ਮਿੱਟ ਜਾਵਣਗੇ ਪਾਪ ll, ਤੇ ਕਿਰਪਾ ਹੋ ਜਾਏਗੀ,
ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ l

ਘਰ ਦੇ ਜਰੂਰੀ ਕੰਮ, ਕਰੀ ਜਾ ਬੇਸ਼ੱਕ ਤੂੰ
ਓਹਨੂੰ ਵੀ ਵਸਾ ਕੇ ਸਦਾ, ਦਿਲ ਵਿੱਚ ਰੱਖ ਤੂੰ ll
ਕਰ ‘ਮਨ ਦਾ ਵੇਹੜਾ ਸਾਫ ll, ਤੇ ਕਿਰਪਾ ਹੋ ਜਾਏਗੀ,
ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ l

ਕਰਨੇ ਦਿਖਾਵੇ ਬਹੁਤੇ, ਇਹ ਵੀ ਕੋਈ ਜਰੂਰੀ ਨਹੀਂ
ਸਾਫ ਨੀਤ ਬਾਝੋਂ ਓਹਦੇ, ਘਰ ਮਨਜ਼ੂਰੀ ਨਹੀਂ ll
ਪਾ ‘ਆਪਣੇ ਅਵਗੁਣ ਝਾਕ ll, ਤੇ ਕਿਰਪਾ ਹੋ ਜਾਏਗੀ,
ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ l

ਪਾਉਣੀਆਂ ਜੇ ਮੰਜ਼ਿਲਾਂ ਤਾਂ, ਭੱਟਕੀ ਨਾ ਰਾਹਾਂ ਤੋਂ
ਖੱਟ ਲੈ ਸਰੋਏ ਨਫ਼ਾ, ਬਚੇ ਹੋਏ ਸਾਹਾਂ ਤੋਂ ll
ਕਰ ਸੁਰ/’ਮਣੀ ਸਾਗਰ ਸ਼ੁਰੂਆਤ ll, ਤੇ ਕਿਰਪਾ ਹੋ ਜਾਏਗੀ,
ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ l

watch music video song of bhajan

बाबा बालक नाथ भजन