ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ ll
*ਓ ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ ll
ਤੂੰ ਭਗਤਾਂ ਦੇ, ਬੇੜੇ ਤਾਰਦਾ l
ਤੂੰ ਭਗਤਾਂ ਦੇ, ਬੇੜੇ ਤਾਰਦਾ, ਓ ਸਿੱਧ ਜੋਗੀਆ l
(,,,,ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ xll,
ਤੂੰ ਭਗਤਾਂ ਦੇ, ਬੇੜੇ ਤਾਰਦਾ xll, ਓ ਸਿੱਧ ਜੋਗੀਆ,,,,)
ਉੱਚੇ ਮੰਦਿਰਾਂ, ਸੁਨਿਹਰੀ ਝੰਡੇ ਝੁੱਲਦੇ ll
*ਓ ਉੱਚੇ ਮੰਦਿਰਾਂ, ਸੁਨਿਹਰੀ ਝੰਡੇ ਝੁੱਲਦੇ ll
ਓ ਲਾਲ ਝੰਡਾ, ਤੇਰੇ ਨਾਮ ਦਾ l
ਓ ਲਾਲ ਝੰਡਾ, ਤੇਰੇ ਨਾਮ ਦਾ, ਓ ਜਟਾਂ ਵਾਲਿਆ,,,,,
ਅੱਜ ਚਿਮਟੇ, ਨਗਾੜੇ ਢੋਲ ਵੱਜਦੇ ll
*ਓ ਅੱਜ ਚਿਮਟੇ, ਨਗਾੜੇ ਢੋਲ ਵੱਜਦੇ ll
ਓ ਸੰਗਤਾਂ, ਦਰ ਨੱਚੀਆਂ l
ਓ ਸੰਗਤਾਂ, ਦਰ ਨੱਚੀਆਂ, ਓ ਸਿੱਧ ਜੋਗੀਆ,,,,,
ਆਏ ਚੜ੍ਹ ਕੇ, ਚੜ੍ਹਾਈਆਂ ਦੂਰੋਂ ਚੱਲ ਕੇ ll
*ਓ ਆਏ ਚੜ੍ਹ ਕੇ, ਚੜ੍ਹਾਈਆਂ ਦੂਰੋਂ ਚੱਲ ਕੇ ll
ਓ ਬੜਾ ਚਾਅ, ਦਰਸ਼ਨ ਦਾ l
ਓ ਬੜਾ ਚਾਅ, ਦਰਸ਼ਨ ਦਾ, ਓ ਸਿੱਧ ਜੋਗੀਆ,,,,,
ਮੈਂ ਤਾਂ ਸੁਣਿਆ ਏ, ਜੱਗ ਵਿੱਚ ਜੋਗੀਆ ll
*ਓ ਮੈਂ ਤਾਂ ਸੁਣਿਆ ਏ, ਜੱਗ ਵਿੱਚ ਜੋਗੀਆ ll
ਓ ਤੇਰੇ ਜੇਹਾ, ਲਾਲ ਕੋਈ ਨਾ l
ਓ ਤੇਰੇ ਜੇਹਾ ਲਾਲ, ਕੋਈ ਨਾ, ਓ ਸਿੱਧ ਜੋਗੀਆ,,,,,
ਘਰ ਰਤਨੋ ਦੇ, ਗਊਆਂ ਤੂੰ ਚਰਾ ਕੇ ll
*ਓ ਘਰ ਰਤਨੋ ਦੇ, ਗਊਆਂ ਤੂੰ ਚਰਾ ਕੇ ll
ਓ ਕੀਤੀ, ਬਾਰਾਂ ਸਾਲ ਸੇਵਾ ਤੂੰ l
ਓ ਕੀਤੀ, ਬਾਰਾਂ ਸਾਲ ਸੇਵਾ ਤੂੰ, ਓ ਸਿੱਧ ਜੋਗੀਆ,,,,,
ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ ll
*ਸਿੱਧ ਜੋਗੀਆ, ਸੁਨਿਹਰੀ ਜਟਾਂ ਵਾਲਿਆ ll
ਤੂੰ ਭਗਤਾਂ ਦੇ, ਬੇੜੇ ਤਾਰਦਾ l
ਤੂੰ ਭਗਤਾਂ ਦੇ, ਬੇੜੇ ਤਾਰਦਾ, ਓ ਸਿੱਧ ਜੋਗੀਆ,,,,,
बाबा बालक नाथ भजन