ਸਤਿਗੁਰ ਆਵਣਗੇ, ਫੇਰਾ ਪਾਵਣਗੇ, ਘਰ ਮੇਰੇ ll,
ਜੀ ਮੈਂ ਸਦਕੇ ਜਾਵਾਂ, ਉਸ ਵੇਲੇ ll

ਨੀ ਮੈਂ ਫੁੱਲਾਂ ਵਾਲਾ, ਆਸਣ ਲਾਇਆ ll
ਉੱਤੇ ਸਤਿਗੁਰਾਂ ਨੂੰ, ਮੈਂ ਬਿਠਾਇਆ,
ਜਦੋਂ ਹੋਣਗੇ ਦਿਆਲ, ਕਰ ਦੇਣਗੇ ਨਿਹਾਲ, ਸਾਈਂ ਮੇਰੇ,
ਜੀ ਮੈਂ ਸਦਕੇ ਜਾਵਾਂ, ਉਸ ਵੇਲੇ
ਸਤਿਗੁਰ ਆਵਣਗੇ, ਫੇਰਾ ਪਾਵਣਗੇ,,,,,,,,,,,,,,,

ਸੁਬਹ ਉੱਠ ਕੇ ਪੜ੍ਹਾਂ ਮੈਂ, ਪੰਜ ਬਾਣੀਆਂ ll
ਤੈਨੂੰ ਯਾਦ ਕਰਾਂ ਮੈਂ, ਦਿਲ ਜਾਨੀਆਂ
ਸ਼ਾਮੀ ਰਹਿਰਾਸ ਕਰਾਂ, ਧਿਆਨ ਤੇਰਾ ਹੀ ਧਰਾਂ, ਹਰ ਵੇਲੇ
ਜੀ ਮੈਂ ਸਦਕੇ ਜਾਵਾਂ, ਉਸ ਵੇਲੇ
ਸਤਿਗੁਰ ਆਵਣਗੇ, ਫੇਰਾ ਪਾਵਣਗੇ,,,,,,,,,,,,,,,

ਸੁਬਹ ਉੱਠ ਕੇ, ਆਸਾਂ ਦੀ ਵਾਰ ਲਾਵਾਂ ll
ਮੇਰੇ ਸਤਿਗੁਰ ਮੈਂ, ਵੱਲ ਵੱਲ ਜਾਵਾਂ,
ਰਾਤੀ ਸੌਣ ਲੱਗਿਆ, ਯਾਦ ਤੇਰਾ ਕਰਾਂ ਮੈਂ, ਕੀਰਤਨ ਸੋਹਿਲੇ
ਜੀ ਮੈਂ ਸਦਕੇ ਜਾਵਾਂ, ਉਸ ਵੇਲੇ
ਸਤਿਗੁਰ ਆਵਣਗੇ, ਫੇਰਾ ਪਾਵਣਗੇ,,,,,,,,,,,

Leave a Reply