ਪਾਈਆਂ ਚਿੱਠੀਆਂ, ਪਾਈਆਂ ਚਿੱਠੀਆਂ,
ਪੌਣਾਹਾਰੀ ਬਾਬਾ ਜੀ ਨੇ, ਪਾਈਆਂ ਚਿੱਠੀਆਂ l
ਪੌਣਾਹਾਰੀ ਬਾਬਾ ਜੀ ਨੇ, ਪਾਈਆਂ ਚਿੱਠੀਆਂ xll
ਪਾਈਆਂ ਚਿੱਠੀਆਂ ਪਾਈਆਂ ਚਿੱਠੀਆਂ,
ਪੌਣਾਹਾਰੀ ਬਾਬਾ ਜੀ ਨੇ ਪਾਈਆਂ ਚਿੱਠੀਆਂ l
ਸਿੱਧ ‘ਜੋਗੀ ਨੇ ਸੁਨੇਹਾ, ਸੰਗਤਾ ਨੂੰ ਘੱਲਿਆ* ll,
ਸੰਗ ਚੱਲਿਆ, ਸੰਗ ਚੱਲਿਆ,
ਬਾਬਾ ਜੀ ਦੀ ਗੁਫਾ ਵੱਲ, ਸੰਗ ਚੱਲਿਆ ll

ਝੰਡੇ ਝੂਲਣ, ਘੁੰਘਰੂਆਂ ਵਾਲੇ l
ਸੰਗਤਾਂ ਲਾਉਂਦੀਆਂ, ਜਾਣ ਜੈਕਾਰੇ l
ਦਿਓਟ ਗੁਫ਼ਾ ਦੇ, ਵਾਸੀ ਨੇ ਵੀ,
“ਲੱਖਾਂ ਦੇ ਹੈ, ਕਾਜ਼ ਸੰਵਾਰੇ” l
ਛੇਤੀ ਛੇਤੀ ਆਵੋ ਜੀ, ਨਿਗਾਹਵਾਂ ਧਰਕੇ xll
ਹੁਣ ‘ਜਾਂਦਾ ਨਾ ਵਿਛੋੜਾ, ਭਗਤਾਂ ਤੋਂ ਝੱਲਿਆ* ll,
ਸੰਗ ਚੱਲਿਆ, ਸੰਗ ਚੱਲਿਆ,
ਬਾਬਾ ਜੀ ਦੀ ਗੁਫ਼ਾ ਵੱਲ, ਸੰਗ ਚੱਲਿਆ ll

ਬਾਬਾ ਜੀ ਦੀ, ਆਰਤੀ ਕਰਕੇ l
ਧਿਆਨ ਓਹਦੇ, ਚਰਨਾਂ ਵਿੱਚ ਧਰਕੇ l
ਜਾ ਕੇ ਅਸਾਂ ਨੇ, ਰੋਟ ਚੜ੍ਹਾਉਣਾ,
“ਆਉਣਾ ਰੱਬ ਦੇ, ਦਰਸ਼ਨ ਕਰਕੇ” l
ਜਿੰਦਗੀ ‘ਚ ਆਉਂਦੀ, ਓਹਨੂੰ ਕਦੀ ਥੁੜ ਨਾ xll
ਉਹ ‘ਤਰ ਗਏ, ਜਿਹਨਾਂ ਨੇ ਓਹਦਾ, ਦਰ ਮੱਲ੍ਹਿਆ* ll,
ਸੰਗ ਚੱਲਿਆ, ਸੰਗ ਚੱਲਿਆ,
ਬਾਬਾ ਜੀ ਦੀ ਗੁਫ਼ਾ ਵੱਲ, ਸੰਗ ਚੱਲਿਆ ll

ਮੱਥੇ ਟੇਕਣਾ, ਸ਼ਾਹਤਲਾਈਆਂ l
ਜਿੱਥੇ ਜੋਗੀ ਨੇ, ਢਾਹਣੀਆਂ ਲਾਈਆਂ l
ਬਾਰਾਂ ਸਾਲ ਦੀਆਂ, ਲੱਸੀ ਰੋਟੀਆਂ,
“ਬਾਬਾ ਜੀ ਨੇ, ਕੱਢ ਦਿਖਾਈਆਂ” l
ਪੌਣਾਹਾਰੀ ਲੱਗਦਾ ਏ, ਰੂਪ ਰੱਬ ਦਾ xll
ਤੂੰ ਵੀ ‘ਦਿਲ ਵਿੱਚ ਉਸਨੂੰ, ਵਸਾ ਲੈ ਬੰਦਿਆ** ll,
ਸੰਗ ਚੱਲਿਆ, ਸੰਗ ਚੱਲਿਆ,
ਬਾਬਾ ਜੀ ਦੀ ਗੁ ਫ਼ਾ ਵੱਲ, ਸੰਗ ਚੱਲਿਆ ll

बाबा बालक नाथ भजन