संगतां दे नाल भरिआ

ਸੰਗਤਾਂ ਦੇ ਨਾਲ ਭਰਿਆ, ਪੌਣਾਹਾਰੀ ਦਾ ਵੇਹੜਾ x2
ਗੁਫ਼ਾ ਵਿੱਚ ਬੈਠਾ ਜੋਗੀ, ਬੈਠਾ ਜੀ ਲਾ ਕੇ ਡੇਰਾ x2
ਸੰਗਤਾਂ ਦੇ ਨਾਲ ਭਰਿਆ,,,,,,,,,,,,,,,,,

ਧੌਲੀ ਧਾਰ ਲੱਗੀਆਂ ਰੌਣਕਾਂ, ਵੱਜਦੇ ਨੇ ਢੋਲ ਨਗਾੜੇ x2
ਜੋਗੀ ਦੀ ਮਹਿਮਾ ਗਾਉਂਦੇ, ਗਾਉਂਦੇ ਨੇ ਭਗਤ ਪਿਆਰੇ x2
ਫੁੱਲਾਂ ਦੀ ਮਹਿਕ ਆਉਂਦੀ, ਚਮਕੇ ਜੀ ਚਾਰ ਚੁਫੇਰਾ,
ਸੰਗਤਾਂ ਦੇ ਨਾਲ ਭਰਿਆ,,,,,,,,,,,,,,,,,

ਕੋਈ ਤਾਂ ਦਰਸ਼ਨ ਕਰਦਾ, ਕੋਈ ਤਾਂ ਚੌਂਕੀਆਂ ਭਰਦਾ x2
ਖਾਲੀ ਨਾ ਮੁੜ ਕੇ ਜਾਵੇ, ਜਿਸਦੀ ਹੈ ਸੱਚੀ ਸ਼ਰਧਾ x2
ਉਹਨਾਂ ਲਈ ਖੁੱਲੇ ਭੰਡਾਰੇ, ਦਰ ਉੱਤੇ ਆ ਗਿਆ ਜੇਹੜਾ,
ਸੰਗਤਾਂ ਦੇ ਨਾਲ ਭਰਿਆ,,,,,,,,,,,,,,,,,

ਸ਼ਿਵਾਂ ਦੀ ਕਰਕੇ ਭਗਤੀ, ਭਗਤੀ ਚੋਂ ਪਾ ਲਈ ਸ਼ਕਤੀ x2
ਰਹਿਮਤ ਦਾ ਮੀਂਹ ਬਰਸਾਵੇ, ਰੰਗਾਂ ਵਿੱਚ ਦੁਨੀਆਂ ਰੰਗਤੀ x2
ਪਾਲੀ ਤੇ ਸ਼ਿੰਦਰ ਤਾਹੀਓਂ, ਕਰਦੇ ਧੰਨਵਾਦ ਜੀ ਤੇਰਾ,
ਸੰਗਤਾਂ ਦੇ ਨਾਲ ਭਰਿਆ,,,,,,,,,,

Leave a Comment