ਸ਼ਾਹਤਲਾਈਆਂ ਵੱਜਦਾ, ਚਿਮਟਾ ਯੋਗੀ ਦਾ ll
*ਦਿਲ ਸੁਣ ਸੁਣ ਕੇ ਨਹੀਂ ਰੱਜਦਾ, ਚਿਮਟਾ ਯੋਗੀ ਦਾ
ਸ਼ਾਹਤਲਾਈਆਂ ਵੱਜਦਾ,,,,,,,,,,,,,,,,,,,,
ਜਟਾਂ ਸੁਨਿਹਰੀ ਹੱਥ ਵਿਚ ਚਿਮਟਾ, “ਰੂਪ ਹੈ ਬਹੁਤ ਨਿਰਾਲਾ”
ਜੇਹੜਾ ਦਰਸ਼ਨ ਕਰਦਾ ਭਗਤੋ, “ਓਹ ਹੈ ਕਰਮਾਂ ਵਾਲਾ” ll
*ਦਿਲ, ਹਰ ਵੇਲੇ ਕਰੇ ਸੱਜਦਾ, ਚਿਮਟਾ ਯੋਗੀ ਦਾ
ਸ਼ਾਹਤਲਾਈਆਂ ਵੱਜਦਾ,,,,,,,,,,,,,,,,,,,,
ਚਿਮਟਾ ਸੁਣ ਕੇ ਸਿੱਧ ਜੋਗੀ ਦਾ, “ਗੋਰਖ ਟਿਲਿਓਂ ਆਇਆ”
ਹੇਠ ਗਰੂਨੇ ਧੂਣਾ ਸੀ ਜਦ, “ਪੌਣਾਹਾਰੀ ਨੇ ਲਾਇਆ” ll
*ਓ ਤਾਂ, ਭੇਦ ਜਾਣੇ ਸਾਰੇ ਜੱਗ ਦਾ, ਚਿਮਟਾ ਯੋਗੀ ਦਾ
ਸ਼ਾਹਤਲਾਈਆਂ ਵੱਜਦਾ,,,,,,,,,,,,,,,,,,,,
ਇੰਦਰਜੀਤ ਇਸ ਚਿਮਟੇ ਦੀ ਨਾ, ”ਮੈਨੂੰ ਸਾਰ ਹੈ ਕੋਈ”
ਕੁਲ ਦੁਨੀਆ ਇਸ ਚਿਮਟੇ ਦੀ, “ਫਿਰੇ ਦੀਵਾਨੀ ਹੋਈ” ll
*ਓਹ ਤਾਂ, ਰਾਖਾ ਸਭ ਦੀ ਲੱਜ ਦਾ, ਚਿਮਟਾ ਯੋਗੀ ਦਾ
ਸ਼ਾਹਤਲਾਈਆਂ ਵੱਜਦਾ,,,,,,,,,,,,,,,,,,,,,
watch music video song of bhajan
बाबा बालक नाथ भजन