ਮਿੱਠੇ ਲੱਗਦੇ, ਗੁਰੂ ਜੀ ਤੇਰੇ ਬੋਲ, ਵੇਲੇ ਅੰਮ੍ਰਿਤ ਦੇ ll
ਵੇਲੇ ਅੰਮ੍ਰਿਤ ਦੇ, ਵੇਲੇ ਅੰਮ੍ਰਿਤ ਦੇ l
ਸਾਨੂੰ, ਰੱਖ ਚਰਨਾਂ ਦੇ ਕੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,,

ਉੱਠ ਸਵੇਰੇ, ”ਮੰਦਿਰ ਜਾਵਾਂ”
ਮੰਦਿਰ ਜਾ ਕੇ, ”ਸੀਸ ਨਿਭਾਵਾਂ” ll
ਦਵਾਰ, ਦਇਆ ਦੇ ਖੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,,

ਨਾਮ ਜਪਣ ਜੇਹੜੇ, ”ਅੰਮ੍ਰਿਤ ਵੇਲੇ”
ਜੰਮਣ ਮਰਨ ਦੇ, ”ਮੁੱਕਣ ਝਮੇਲੇ” ll
ਮਨ ਦੀ, ਅੱਖੀਆਂ ਖੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,,

ਬਾਣੀ ਤੇਰੀ, ”ਅੰਮ੍ਰਿਤ ਵਰਗੀ”
ਸੁਣ ਸੁਣ ਬਾਣੀ, ”ਦੁਨੀਆਂ ਤਰ ਗੀ” ll
ਬਾਣੀ, ਬੜੀ ਅਨਮੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,,

ਢੋਲਕ ਵੱਜਦੀ, ”ਛੈਣੇ ਵੀ ਵੱਜਦੇ”
ਭਗਤ ਤੇਰੇ ਨਾ, ”ਨੱਚ ਨੱਚ ਰੱਜਦੇ” ll
ਗਲੀਆਂ ਚ, ਵੱਜਦੇ ਨੇ ਢੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,,

ਨਾਮ ਤੇਰੇ ਦਾ, ”ਰੰਗ ਜਾਵੇ ਚੜ੍ਹਿਆ”
ਪ੍ਰਕਾਸ਼ ਪ੍ਰਭ ਦਾ ਵੀ, ”ਜੀਵਨ ਤਰਿਆ” ll
ਸੋਨੀ ਨੂੰ, ਜੱਗ ਚ ਨਾ ਰੋਲ, ਵੇਲੇ ਅੰਮ੍ਰਿਤ ਦੇ
ਮਿੱਠੇ ਲੱਗਦੇ, ਗੁਰੂ ਜੀ,,,,,,,,,,,,,,,,,,,,,,

गुरुदेव भजन