ਲੈ ਬਿੰਦੀ ਸਿੰਧੂਰ ਨੀ ਮਾਏਂ ll, ਆਹ ਲੈ ਪਾ ਲੈ, ਚੂੜੀਆਂ ll
*ਬਹਿ ਬੱਚਿਆਂ ਦੇ, ਸਾਹਮਣੇ ਆ ਕੇ ll,,
ਗੱਲਾਂ ਕਰੀਏ, ਗੂੜ੍ਹੀਆਂ l
ਲੈ ਬਿੰਦੀ ਸਿੰਧੂਰ ਨੀ ਮਾਏਂ,,,,,,,,,,,,,,,,,,,,,,,,,,

ਹੀਰੇ ਮੋਤੀਆਂ, ਦੇ ਵਿੱਚ ਜੜ੍ਹਿਆ, ਮੁੱਕਟ ਏਹ ਲਿਸ਼ਕਾਂ ਮਾਰੇ l
ਮਾਂ ਮਾਂ ਕਰਦੇ, ਏਹ ਨਾ ਥੱਕਦੇ, ਤੇਰੇ ਪੁੱਤਰ ਬੇਚਾਰੇ ll
ਪਾ ਕੇ ਸੂਹਾ, ਚੋਲਾ ਜਦ ਮਾਂ, ਚੌਂਕੀ ਤੇ ਬਹਿ ਜਾਵੇ,
ਭਗਤ ਝੋਲੀਆਂ, ਖੋਲ ਕੇ ਰੱਖਦੇ, ਤੂੰ “ਮੇਵੇ ਵੰਡਦੀ ਜਾਵੇ” l
ਮਾਂ ਪੁੱਤ ਬੌਲੀ, ਕੰਢੇ ਬਹਿ ਕੇ ll, ਕੁੱਟ ਕੁੱਟ ਖਾਈਏ ਚੂਰੀਆਂ* l
*ਬਹਿ ਬੱਚਿਆਂ ਦੇ, ਸਾਹਮਣੇ ਆ ਕੇ ll,,
ਗੱਲਾਂ ਕਰੀਏ, ਗੂੜ੍ਹੀਆਂ,,,,
ਲੈ ਬਿੰਦੀ ਸਿੰਧੂਰ ਨੀ ਮਾਏਂ,,,,,,,,,,,,,,,,,,,,,,,,,,

ਹੱਥਾਂ ਦੀ, ਮਹਿੰਦੀ ਏਹ ਤੇਰੇ, ਰੰਗ ਦਿਖਾਵੇ ਗੂੜ੍ਹੇ l
ਭਗਤ ਦੇ ਸਿਰ, ਹੱਥ ਮਾਂ ਰੱਖ ਕੇ, ਕਰਦੀ ਕਾਰਜ਼ ਪੂਰੇ ll
ਤ੍ਰੈਸ਼ੂਲਾਂ ਤੇ, ਅੰਡੇ ਲੈ ਜਦ, ਕਰਦੀ ਸ਼ੇਰ ਸਵਾਰੀ,
ਫ਼ੁੱਲ ਵਰਸਾਉਂਦੇ, ਅੰਬਰਾਂ ਵਿਚੋਂ, “ਦੇਵਤੇ ਵਾਰੋ ਵਾਰੀ” l
ਮੈਂ ਬੱਚੜਾ ਹਾਂ, ਤੂੰ ਏ ਮਾਤਾ ll, ਨਾ ਵੱਟ ਐਵੇਂ ਦੂਰੀਆਂ* l
*ਬਹਿ ਬੱਚਿਆਂ ਦੇ, ਸਾਹਮਣੇ ਆ ਕੇ ll,,
ਗੱਲਾਂ ਕਰੀਏ, ਗੂੜ੍ਹੀਆਂ,,,,
ਲੈ ਬਿੰਦੀ ਸਿੰਧੂਰ ਨੀ ਮਾਏਂ,,,,,,,,,,,,,,,,,,,,,,,,,,

ਜਦ ਜੱਗ ਦੇਖੇ, ਨੂਰ ਨੈਣਾਂ ਦਾ, ਪਾਪੀ ਥਰ ਥਰ ਕੰਬੇ l
ਭਗਤਾਂ ਦੇ ਲਈ, ਨੂਰ ਵਰਸਦਾ, ਜਾਂਦੇ ਰੰਗ ਵਿੱਚ ਰੰਗੇ ll
ਭਰ ਲੈ ਚੌਂਕੀ, ਮਾਂ ਦੇ ਦਰ ਤੇ, ਚਿੱਤ ਆਪਣੇ ਨੂੰ ਲਾ ਕੇ,
ਮਾਂ ਤੋਂ ਖੱਟ ਲੈ, ਮੇਹਰਾਂ ਭਗਤਾ, “ਮਾਂ ਦੀਆਂ ਭੇਟਾਂ ਗਾ ਕੇ” l
ਦਿਲ ਕਰਦਾ ਏਹ, ਕਰਦਾ ਰਾਵ੍ਹਾਂਗਾ ll, ਦਰ ਤੇਰੇ ਮਜ਼ਦੂਰੀਆਂ* l
*ਬਹਿ ਬੱਚਿਆਂ ਦੇ, ਸਾਹਮਣੇ ਆ ਕੇ ll,,
ਗੱਲਾਂ ਕਰੀਏ, ਗੂੜ੍ਹੀਆਂ,,,,
ਲੈ ਬਿੰਦੀ ਸਿੰਧੂਰ ਨੀ ਮਾਏਂ,,,,,,,,,,,,,,,,,,,,,,,,,,

ਪਿਆਰ ਹੈ ਮਾਂ ਦਾ, ਬੜਾ ਨਿਰਾਲਾ, ਪੁੱਤ ਕੋਈ ਰੁੱਸ ਜਾਵੇ l
ਗਲ਼ ਨਾਲ ਲਾ ਕੇ, ਥਾਪਣਾ ਦੇ ਕੇ, ਪੁੱਤਰ ਨੂੰ ਓਹ ਮਨਾਵੇ l
ਤੇਰੇ ਦਰ ਦੀ, ਕਰਦਾ ਰਵ੍ਹੇਗਾ, ਭਜਨ ਮਾਂ ਸੇਵਾਦਾਰੀ,
ਤੂੰ ਨਾ ਭੁੱਲੀਂ, ਇਸ ਬੱਚੜੇ ਨੂੰ, “ਭੁੱਲ ਜਾਏ ਦੁਨੀਆਂ ਸਾਰੀ” l
ਮਾਂ ਬੱਚੜੇ ਦੇ, ਰਿਸ਼ਤੇ ਦੇ ਵਿੱਚ ll, ਆਉਣ ਕਦੇ ਨਾ ਦੂਰੀਆਂ* l
*ਬਹਿ ਬੱਚਿਆਂ ਦੇ, ਸਾਹਮਣੇ ਆ ਕੇ ll,,
ਗੱਲਾਂ ਕਰੀਏ, ਗੂੜ੍ਹੀਆਂ,,,,
ਲੈ ਬਿੰਦੀ ਸਿੰਧੂਰ ਨੀ ਮਾਏਂ,,,,,,,,,,,,,,,,,,,,,,,,,,

watch music video song of bhajan

दुर्गा भजन