ਮੈਂ ਕਿੱਥੇ ਬਿਠਾਵਾਂ ਨਾਥ,
ਕੁਟੀਆ ਨਿੱਕੀ ਜੇਹੀ ll
ਨਿੱਕੀ ਜੇਹੀ, ਨਿੱਕੀ ਜੇਹੀ,
ਨਿੱਕੀ ਜੇਹੀ, ਨਿੱਕੀ ਜੇਹੀ
ਮੈਂ ਕਿੱਥੇ ਬਿਠਾਵਾਂ ਨਾਥ,,,,,,,

ਜੰਗਲ ਜਾਵਾਂ, ਸਫ਼ਾਂ ਮੈਂ ਲਿਆਵਾਂ,
ਫੁੱਲ ਕਲੀਆਂ ਨਾਲ, ਆਸਣ ਲਾਵਾਂ ll
ਤੁਸੀਂ ‘ਆਸਣ, ਲਾ ਲਓ ਨਾਥ ll,
ਕੁਟੀਆ ਨਿੱਕੀ ਜੇਹੀ
ਮੈਂ ਕਿੱਥੇ ਬਿਠਾਵਾਂ ਨਾਥ,,,,,,,,,,

ਗੰਗਾ ਜਾਵਾਂ, ਜਲ ਮੈਂ ਲਿਆਵਾਂ,
ਆਪਣੇ ਜੋਗੀ ਦੇ, ਚਰਨ ਧੁਆਵਾਂ ll
ਤੁਸੀਂ ‘ਚਰਨ, ਧੁਆ ਲਓ ਨਾਥ ll,
ਕੁਟੀਆ ਨਿੱਕੀ ਜੇਹੀ
ਮੈਂ ਕਿੱਥੇ ਬਿਠਾਵਾਂ ਨਾਥ,,,,,,,,,

ਸ਼ਰਧਾ ਦੇ ਨਾਲ, ਰੋਟ ਬਣਾਵਾਂ,
ਆਪਣੇ ਜੋਗੀ ਨੂੰ, ਭੋਗ ਲਗਾਵਾਂ ll
ਤੁਸੀਂ ‘ਭੋਗ, ਲਗਾ ਲਓ ਨਾਥ ll,
ਕੁਟੀਆ ਨਿੱਕੀ ਜੇਹੀ
ਮੈਂ ਕਿੱਥੇ ਬਿਠਾਵਾਂ ਨਾਥ,,,,,,,,,

ਜੱਖੂ ਦੇ ਘਰ, ਫੇਰਾ ਪਾਇਆ,
ਚਿਮਟੇ ਵਾਲਾ, ਜੋਗੀ ਆਇਆ ll
ਤੁਸੀਂ ‘ਲਾ ਲਓ, ਚਰਨਾਂ ਨਾਲ ll,
ਕੁਟੀਆ ਨਿੱਕੀ ਜੇਹੀ
ਮੈਂ ਕਿੱਥੇ ਬਿਠਾਵਾਂ ਨਾਥ,,,,,,,,,

music video bhajan song

बाबा बालक नाथ भजन