मेरा सिंगियाँ वाला यार

ਲੋਕੀ ਲੱਭਦੇ, ਵਿੱਚ ਸੰਸਾਰ ਦੇ, ਮੈਂ ਦਿਲ ‘ਚ ਵਸਾਇਆ ll,
ਓ ਮੇਰਾ, ਸਿੰਗੀਆਂ ਵਾਲਾ ਯਾਰ, ਮੈਂ ਹਰਦਮ, ਕੋਲ ਹੈ ਪਾਇਆ ll

ਬਾਰਾਂ ਸਾਲ ਦੇ, ਬਾਲ ਨੇ ਦੁਨੀਆਂ, ਕਮਲੀ ਕੀਤੀ,
ਤਰ ਗਿਆ, ਭਾਗਾਂ ਵਾਲਾ, ਜੀਹਨੇ ਏਹਦੇ ਨਾਮ ਦੀ ਪੀਤੀ ll
ਐਸਾ ਨਾਮ, ਖ਼ੁਮਾਰੀ ਦਾ ਹੈ, ਰੰਗ ਚੜ੍ਹਾਇਆ ll,
ਓ ਮੇਰਾ, ਸਿੰਗੀਆਂ ਵਾਲਾ ਯਾਰ, ਮੈਂ ਹਰਦਮ, ਕੋਲ ਹੈ ਪਾਇਆ ll

ਐਵੇਂ ਤਾਂ ਨੀ, ਸਿੱਧ ਜੋਗੀ ਨੂੰ, ਦੁਨੀਆਂ ਮੰਨਦੀ,
ਗੁਰੂ ਗੋਰਖ ਦੀ, ਸਿੱਧ ਜੋਗੀ ਨੇ, ਆਕੜ ਭੰਨ੍ਹ ਤੀ ll
ਇੱਕ ਚਿੱਪੀ ਨਾਲ, ਤਿੰਨ ਸੌ ਸੱਠ, ਚੇਲਾ ਸੀ ਰਜਾਇਆ ll,
ਓ ਮੇਰਾ, ਸਿੰਗੀਆਂ ਵਾਲਾ ਯਾਰ, ਮੈਂ ਹਰਦਮ, ਕੋਲ ਹੈ ਪਾਇਆ ll

ਵਿੱਚ ਗੁਫ਼ਾ ਦੇ, ਰਹਿੰਦਾ ਏ ਸਾਰੇ, ਜੱਗ ਦਾ ਬਾਲੀ,
ਛੱਡਕੇ ਦੁਨੀਆਂ,ਦਾਰੀ ਪ੍ਰੀਤ, ਜੋਗੀ ਨਾਲ ਲਾ ਲਈ ll
ਦੇ ਨੀ ਸਕਦਾ, ਜੇਹੜਾ ਸੁੱਖੇ ਨੂੰ, ਚਰਣੀ ਲਾਇਆ ll,
ਓ ਮੇਰਾ, ਸਿੰਗੀਆਂ ਵਾਲਾ ਯਾਰ, ਮੈਂ ਹਰਦਮ, ਕੋਲ ਹੈ ਪਾਇਆ ll

बाबा बालक नाथ भजन