मेरा पौणाहारी उड्डदा ऐ

ਮੇਰਾ ਪੌਣਾਹਾਰੀ, ਉੱਡਦਾ ਏ ਵਿੱਚ, ਪੌਣਾਂ ਦੇ,
ਜੇਹੜਾ ਸਾਹ ਦੇਂਦਾ ਏ, ਸਾਨੂੰ ਸਾਡੇ, ਸਾਹ ਬਣਕੇ l
ਮੋਰਾਂ ਤੇ, ਬੈਠਣ ਦਾ ਤਾਂ ਇੱਕ, ਬਹਾਨਾ ਏ,
ਉਹ ਤੇ ਉੱਡ ਜਾਂਦਾ ਏ, ਹਵਾਵਾਂ ਵਿੱਚ, ਹਵਾ ਬਣ ਕੇ ll

ਸਾਹਾਂ, ਬਖਸ਼ਣ ਵਾਲੇ ਦਾ, ਪੌਣਾਂ ਵਿੱਚ ਵਾਸਾ ਏ,
ਕਿੰਨੇ ਲਏ, ਤੇ ਲੈਣੇ ਨੇ, ਓਹਦੇ ਹੱਥ ਖਾਤਾ ਏ ll
ਸੁਰ ਸਾਗਰ, ਪੁੱਛ ਕੇ ਵੇਖ ਜ਼ਰਾ, ਉਸ ਕੀੜੇ ਨੂੰ,
ਪੱਥਰਾਂ ਵਿੱਚ ਜੇਹੜਾ, ਬੈਠਾ ਖੁਦ, ਗਵਾਹ ਬਣ ਕੇ l
ਮੇਰਾ ਪੌਣਹਾਰੀ ਉੱਡਦਾ ਏ,,,,,,,,,,,,,,,,,,,,,,

ਇੱਕ ਇੱਕ ਸਾਹ, ਵਡਮੁੱਲਾ ਮਿਲਦਾ, ਲੱਖ ਕਰੋੜੀ ਨਾ,
ਕੀ ਕਰਨੇ ਜੇ, ਧੁਰ ਅੰਦਰ ਤੱਕ, ਸੁਰਤੀ ਜੋੜੀ ਨਾ ll
ਜਦ ਮੁੱਕ ਜਾਣੀ, ਮਣੀ ਸਾਗਰ ਤੋਂ, ਪੂੰਜੀ ਸੁਆਸਾਂ ਦੀ,
ਮਿੱਟੀ ਨਾਲ ਮਿੱਟੀ, ਹੋਣਾ ਅੰਤ, ਸੁਆਹ ਬਣ ਕੇ l
ਮੇਰਾ ਪੌਣਹਾਰੀ ਉੱਡਦਾ ਏ,,,,,,,,,,,,,,,,,,,,,,

ਤੂੰ ਕਿਓਂ ਢਾਹਵੇ, ਮਸਜਿਦ ਮੈਂ ਕਿਓਂ, ਢਾਹਵਾਂ ਮੰਦਿਰ ਨੂੰ,
ਆ ਜਾ ਰਲ ਕੇ, ਪੜੀਏ ਇੱਕ, ਦੂਜੇ ਦੇ ਅੰਦਰ ਨੂੰ ll
ਜਦ ਪਤਾ, ਓਹਦੇ ਹੱਥ ਡੋਰ, ਤੇਰਿਆਂ ਸਾਹਾਂ ਦੀ,
ਤੂੰ ਖੁਦ ਹੀ ਬੰਦਿਆਂ, ਬਹਿ ਗਿਆ ਆਪ, ਖੁਦਾ ਬਣ ਕੇ l
ਮੇਰਾ ਪੌਣਹਾਰੀ ਉੱਡਦਾ ਏ,,,,,,,,,,,,,,,,,,,,,

Leave a Comment