मेरा धूणे वाला आया

ਵਾਟਾਂ ਲੰਮੀਆਂ ਤੇ, ਰਸਤਾ ਪਹਾੜ ਦਾ
ਜੋਗੀ ਭਗਤਾਂ ਨੂੰ, ਵਾਜ਼ਾਂ ਰਹੇ ਮਾਰਦਾ l
ਜੋ ਵੀ ਸ਼ਰਧਾ ਦੇ ਨਾਲ, ਓਥੇ ਜਾਂਵਦੇ,
ਮੂਹੋਂ ਮੰਗੀਆਂ, ਮੁਰਾਦਾਂ ਉਥੋਂ ਪਾਂਵਦੇ ll

ਮੋਰ ਸਵਾਰੀ ਕਰਕੇ, ਮੇਰਾ ਧੂਣੇ ਵਾਲਾ ਆਇਆ xll
ਹੱਥ ਵਿੱਚ ਚਿਮਟਾ ਫੜਕੇ, ਮੇਰਾ ਧੂਣੇ ਵਾਲਾ ਆਇਆ xll
ਮੋਰ ਸਵਾਰੀ ਕਰਕੇ,,,,,,,,,,,,,,,,,,,,

ਮੋਰ ਬਾਬੇ ਦਾ, ਪੈਲ਼ਾਂ ਪਾਵੇ xll
ਭਗਤਾਂ ਦੇ ਓਹ, ਮਨ ਨੂੰ ਭਾਹਵੇ xll
ਕਰ ਲਓ ਦਰਸ਼ਨ ਖੜ ਕੇ,
ਮੇਰਾ ਚਿਮਟੇ ਵਾਲਾ ਆਇਆ,,,
ਮੋਰ ਸਵਾਰੀ ਕਰਕੇ,,,,,,,,,,,,,,,,,,,,

ਆਓ ਭਗਤ ਜੀ, ਦਰਸ਼ਨ ਕਰੀਏ xll
ਖਾਲੀ ਝੋਲੀ, ਦਰ ਤੋਂ ਭਰੀਏ xll
ਮਨ ‘ਚ ਧਿਆਨ ਓਹਦਾ ਕਰਕੇ,
ਮੇਰਾ ਸਿੰਗੀਆਂ ਵਾਲਾ ਆਇਆ,,,
ਮੋਰ ਸਵਾਰੀ ਕਰਕੇ,,,,,,,,,,,,,,,,,,,,

ਨਾਲ ਜੋਗੀ ਦੇ, ਸਿੱਧਾਂ ਦੀ ਮੰਡਲੀ xll
ਗਲ਼ ਵਿੱਚ ਮਾਲਾ, ਝੋਲੀ ਰੰਗਲੀ xll
ਆਇਆ ਪਹਿਰ ਦੇ ਤੜਕੇ,
ਮੇਰਾ ਗਊਆਂ ਵਾਲਾ ਆਇਆ,,,
ਮੋਰ ਸਵਾਰੀ ਕਰਕੇ,,,,,,,,,,,,,,,,,,,,

ਭਗਤ ਜਨਾਂ ਨੂੰ, ਤਾਰਨ ਆਇਆ xll
ਸਭ ਦੇ ਕਾਜ਼, ਸਵਾਰਨ ਆਇਆ xll
ਹੱਥ ਵਿੱਚ ਚਿਮਟਾ ਫੜਕੇ,
ਮੇਰਾ ਧੂਣੇ ਵਾਲਾ ਆਇਆ,,,
ਮੋਰ ਸਵਾਰੀ ਕਰਕੇ,,,,,,,,,,,,,,,,,,,,

ਕਰ ਲਓ ਦਰਸ਼ਨ ਖੜ ਕੇ,
ਮੇਰਾ ਚਿਮਟੇ ਵਾਲਾ ਆਇਆ,,, xll
ਮੋਰ ਸਵਾਰੀ ਕਰਕੇ,,,,,,,,,,,,,,,,,,,,

ਆਇਆ ਪਹਿਰ ਦੇ ਤੜਕੇ,
ਮੇਰਾ ਗਊਆਂ ਵਾਲਾ ਆਇਆ,,, xll
ਮੋਰ ਸਵਾਰੀ ਕਰਕੇ,,,,,,,,,,,,,,,,,,,,

ਹੱਥ ਵਿੱਚ ਚਿਮਟਾ ਫੜਕੇ,
ਮੇਰਾ ਧੂਣੇ ਵਾਲਾ ਆਇਆ,,,xll
ਮੋਰ ਸਵਾਰੀ ਕਰਕੇ,,,,,,,,,

Leave a Comment