ਮੁੜਿਆ ਜੋਗੀਆ ਮੈਂ ਮਾਰੀ, ਤੇਰਿਆਂ ਗਮਾਂ ਦੀ
ਹਾਲ ਵੇ ਰੱਬਾ ਮੈਂ ਲੁੱਟੀ, ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,

ਤੇਰੇ ਬਿਨ ਨਾ ਪੀਦਿਂਆਂ ਪਾਣੀ, ”ਭੁੱਖੀਆਂ ਫਿਰਦੀਆਂ ਗਾਈਆਂ” ll
ਬਾਲ ਖਿਲਾਰੇ ਰਤਨੋ ਫਿਰਦੀ, ਦੇਖ ਲੈ ਵਾਂਗ ਸ਼ੁਦਾਈਆਂ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,

ਦਿਲੋਂ ਨਾ ਤੈਨੂੰ ਬੋਲੀ ਲਾਈ, ”ਦਿਲੋਂ ਨਾ ਲਾਇਆ ਤਾਹਨਾ” ll
ਕਲਮ ਕੱਲਾ ਤੁਰ ਗਿਆ ਆਪੇ, ਬਣਕੇ ਪੁੱਤ ਬੇਗਾਨਾ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,

ਐਧਰ ਕਣਕਾਂ ਓਧਰ ਕਣਕਾਂ, ”ਵਿੱਚ ਕਣਕਾਂ ਦੇ ਮੇਥੀ” ll
ਮਾਪੇ ਕਦੇ ਨਾ ਬਦਲਣ ਸਾਰੀ, ਦੁਨੀਆਂ ਬਦਲਦੀ ਦੇਖੀ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,

ਜੇ ਮਾਂ ਦਾ ਹੋਵੇ ਲਾਲ ਗੁਆਚਾ, ”ਚੈਨ ਕਿਵੇਂ ਓਹਨੂੰ ਆਵੇ” ll
ਜਿਦਾਂ ਮੈਨੂੰ ਸਤਾਉਂਦਾ ਵੇ ਤੈਨੂੰ, ਤੇਰੀਆਂ ਯਾਦ ਸਤਾਵੇ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,,,,,

ਅਸ਼ਵਨੀ ਵਰਮੇ ਨੂੰ ਭਗਤਾਂ ਨੇ, ”ਜਾ ਕੇ ਗੱਲ ਸੁਣਾਈ” ll
ਮੰਦਿਰ ਅੰਦਰ ਆਇਆ ਜੋਗੀ, ਜਾ ਕੇ ਭੇਟਾਂ ਗਾਈਂ,
ਮਾਰੀ ਤੇਰਿਆਂ ਗਮਾਂ ਦੀ
ਮੁੜਿਆ ਜੋਗੀਆ ਮੈਂ ਮਾਰੀ,,,,,,,,,,,,,,,

Leave a Reply