माँ मेरी

ਓ ਮਾਵਾਂ ਜਿਉਣ, ਜਿਹਨਾਂ ਦੀਆਂ ਜੱਗ ਤੇ,
ਜੰਨਤ ਆਪ, ਤੁਰ ਘਰ ਆਵੇ l
ਓ ਮਾਵਾਂ ਥੀ ਸਰਦਾਰੀ, ਦੋ ਜੱਗ ਅੰਦਰ,
ਪਰ ਜੋ ਸਮਝੇ, ਸੋ ਪਾਵੇ l
ਓ ਸੜ੍ਹ ਗਏ ਲੇਖ, ਮੈਂ ਉੱਜੜੇ ਦੇਖੇ,
ਜਿਹਨਾਂ ਨੂੰ ਰੋਜ਼ੀ, ਵਤਨ ਛੁੜਾਵੇ l
ਹੱਥੀ ਤੋਰ ਕੇ, ਪੁੱਤਰਾਂ ਨੂੰ, ਓਏ ਰੱਬਾ,
ਮਾਂ ਨਾ ਕਿਸੇ ਦੀ, ਮਰ ਜਾਵੇ ll

ਨੀ ਮਾਂ ਮੇਰੀ, ਆਵੇਂਗੀ ਕੇਹੜੀ ਰੁੱਤੇ ll
*ਕਮਲੀ ਵਾਲੜਿਆ, ਕਰਮ ਕਮਾਵੀਂ l
*ਓ ਮਾਂ ਮੇਰੀ ਨੂੰ, ਫੇਰ ਮਿਲਾਵੀਂ l
ਕਰਕੇ,, ਰਹਿਮਤ ਉੱਤੇ,,,,,,
ਨੀ ਮਾਂ ਮੇਰੀ, ਆਵੇਂਗੀ ਕੇਹੜੀ ਰੁੱਤੇ ll

ਮਾਵਾਂ ਤੇ, ਪੁੱਤਰਾਂ ਦਾ, “ਸਾਕ ਅਨੋਖਾ” l
ਪੁੱਛ ਲੈ ਭਾਵੇਂ, ਸਭ ਤੋਂ, “ਓ ਸਾਈਂ ਲੋਕਾ” ll
*ਕਮਲੀ ਵਾਲੜਿਆ, ਕਰਮ ਕਮਾਵੀਂ l
*ਓ ਮਾਂ ਮੇਰੀ ਨੂੰ, ਫੇਰ ਮਿਲਾਵੀਂ l
ਮਾਂ ਬਿਨਾਂ,, ਕੋਈ ਬਾਤ ਨਾ ਪੁੱਛੇ,,,,,,
ਨੀ ਮਾਂ ਮੇਰੀ, ਆਵੇਂਗੀ ਕੇਹੜੀ ਰੁੱਤੇ ll

ਓ ਦੇਖੋ ਮਾਂ ਨੇ ਕੈਸਾ, “ਬਾਗ ਲਗਾਇਆ” l
ਭਰ ਭਰ ਮਛਕਾਂ ਆਪੇ, “ਪਾਣੀ ਪਾਇਆ” ll
*ਕਮਲੀ ਵਾਲੜਿਆ, ਕਰਮ ਕਮਾਵੀਂ l
*ਓ ਮਾਂ ਮੇਰੀ ਨੂੰ, ਫੇਰ ਲਿਆਵੀਂ l
ਲਾਇਆ ਬੂਟਾ,, ਮਾਂ ਦਾ ਨਾ ਸੁੱਕੇ,,,,,,
ਨੀ ਮਾਂ ਮੇਰੀ, ਆਵੇਂਗੀ ਕੇਹੜੀ ਰੁੱਤੇ ll

ਮਾਏਂ ਨੀ ਈਦਾਂ, “ਸ਼ਬਰਾਤਾਂ ਆਈਆਂ” l
ਘਰ ਘਰ ਲੋਕਾਂ ਵੇਖ, “ਖੁਸ਼ੀਆਂ ਮਨਾਈਆਂ” ll
*ਕਮਲੀ ਵਾਲੜਿਆ, ਕਰਮ ਕਮਾਵੀਂ l
*ਓ ਮਾਂ ਮੇਰੀ ਨੂੰ, ਫੇਰ ਮਿਲਾਵੀਂ l
ਖੁਸ਼ੀ ਥੇਵੇ,, ਸਾਡੇ ਤੋਂ ਨੇ ਰੁੱਸੇ,,,,,,
ਨੀ ਮਾਂ ਮੇਰੀ, ਆਵੇਂਗੀ ਕੇਹੜੀ ਰੁੱਤੇ ll

Leave a Comment