बैल दी सवारी कर आया हो

ਬੈਲ ਦੀ ਸਵਾਰੀ, ਕਰ ਆਇਆ ਹੋ,
ਮੇਰਾ ਭੋਲਾ ਭੰਡਾਰੀ ll
ਭੋਲਾ ਭੰਡਾਰੀ ਮੇਰਾ, ਸ਼ੰਭੂ ਜਟਾਧਾਰੀ ll
ਬੈਲ ਦੀ ਸਵਾਰੀ,,,,,,,,,,,,,,,,,,

ਉੱਚਿਆਂ ਕੈਲਾਸ਼ਾਂ , ਸ਼ਿਵ ਭੋਲਾ ਵੱਸਦਾ
ਭਗਤਾਂ ਦੇ ਜੇਹੜਾ, ਕਸ਼ਟ ਜੋ ਹਰਦਾ ll
ਸ਼ੰਕਰ ਸੰਕਟ, ਹਰੀ ਹੋ,
ਮੇਰਾ ਭੋਲਾ ਭੰਡਾਰੀ
ਬੈਲ ਦੀ ਸਵਾਰੀ,,,,,,,,,,,,,,,,,,

ਭਗਤਾਂ ਦਾ ਭੋਲਾ, ਸਦਾ ਰੱਖਵਾਲਾ
ਦੁਸ਼ਟਾਂ ਦੇ ਲਈ, ਬਣਦਾ ਬਾਲਾ ll
ਧੁੜੂ ਬਾਬਾ ਜਟਾਂ ਉਹ, ਖਿਲਾਰੀ ਹੋ,
ਮੇਰਾ ਭੋਲਾ ਭੰਡਾਰੀ
ਬੈਲ ਦੀ ਸਵਾਰੀ,,,,,,,,,,,,,,,,,,

ਗਲੇ ਵਿੱਚ ਸਰਪਾਂ ਦੀ, ਮਾਲਾ ਨਿਆਰੀ
ਮ੍ਰਿਗਸ਼ਾਲਾ ਵੀ, ਲੱਗਦੀ ਪਿਆਰੀ ll
ਕੈਸਾ ਰੂਪ, ਬਣਾਇਆ ਹੋ,
ਮੇਰਾ ਭੋਲਾ ਭੰਡਾਰੀ ll
ਬੈਲ ਦੀ ਸਵਾਰੀ,,,,,,,,,,,,,,,,,,

शिव भजन