बाबा तेरे झंडे नु सितारे लगे होये ने

ਬਾਬਾ ਤੇਰੇ ਝੰਡੇ ਨੂੰ ਸਿਤਾਰੇ ਲੱਗੇ ਹੋਏ ਨੇ,
ਇਨ੍ਹਾਂ ਦਿੱਤਾ ਜੋਗੀਆ, ਨਜਾਰੇ ਲਗੇ ਹੋਏ ਨੇ

ਮੰਗਤੇ ਸੀ ਅਸੀਂ ਸਾਡਾ ਪੱਲ੍ਹਾ ਭਰ ਦਿੱਤਾ ਤੂੰ,
ਕੱਚ ਦੀਆਂ ਟੋਟੇਆਂ ਨੂੰ, ਹੀਰੇ ਕਰ ਦਿੱਤਾ ਤੂੰ
ਭੁੱਖੇ ਸੌਣ ਵਾਲੇ ਬਾਬਾ, ਅੱਜ ਰੱਜੇ ਹੋਏ ਨੇ
ਇਨ੍ਹਾਂ ਦਿੱਤਾ ਜੋਗੀਆ, ਨਜਾਰੇ ਲਗੇ ਹੋਏ ਨੇ

ਸਾਈਕਲਾਂ ਤੋਂ ਸਾਨੂੰ ਤੂੰ ਕਾਰਾਂ ਦੇ ਦਿੱਤੀਆਂ,
ਉੱਜੜੇ ਹੋਏ ਬਾਗਾਂ ਨੂੰ, ਬਹਾਰਾਂ ਦੇ ਦਿੱਤੀਆਂ,
तेरी ਦਯਾ ਨਾਲ ਛੋਟੇ ਅੱਜ ਵੱਡੇ ਹੋਏ ਨੇ,
ਇਨ੍ਹਾਂ ਦਿੱਤਾ ਜੋਗੀਆ ਨਜਾਰੇ ਲਗੇ ਹੋਏ ਨੇ

ਸਾਨੂੰ ਦਿੱਤਾ ਬਾਬੇ ਨੇ ਔਕਾਤ ਨਾਲੋਂ ਵੱਧ ਕੇ,
ਤਰ ਗਿਆ ਜ਼ੋਰਾ ਤੇਰੇ ਕਦਮਾਂ ਨਾਲ ਲੱਗ ਕੇ,
ਟਕੋਵਾਲੀਏ ਦੇ ਬਾਬਾ ਐਬ ਕੱਜੇ ਹੋਏ ਨੇ
ਇਨ੍ਹਾਂ ਦਿੱਤਾ ਜੋਗੀਆ ਨਜਾਰੇ ਲਗੇ ਹੋਏ ਨੇ

ਬਾਬਾ ਤੇਰੇ ਝੰਡੇ ਨੂੰ ਸਿਤਾਰੇ ਲੱਗੇ ਹੋਏ ਨੇ,
ਇਨ੍ਹਾਂ ਦਿੱਤਾ ਜੋਗੀਆ, ਨਜਾਰੇ ਲਗੇ ਹੋਏ ਨੇ

Leave a Comment