पौणाहारी बाबा जी रखी

ਪੌਣਾਹਾਰੀ ਬਾਬਾ ਜੀ ਰੱਖੀ, ਚਰਨਾਂ ਦੇ ਕੋਲ ll
ਧੂਣੇ ਵਾਲਿਆ ਬਾਬਾ ਜੀ ਰੱਖੀ, ਚਰਨਾਂ ਦੇ ਕੋਲ ll
ਰੱਖੀ ਚਰਨਾਂ ਦੇ ਕੋਲ ਰੱਖੀ, ਚਰਨਾਂ ਦੇ ਕੋਲ ll,
ਦੁੱਧਾਧਾਰੀ ਬਾਬਾ ਜੀ ਰੱਖੀ,,,,,,,,,,,,,,,

ਮੇਰੀ ਫਰਿਆਦ ਤੇਰੇ ਦਰ ਅੱਗੇ, ਹੋਰ ਸੁਣਾਵਾਂ ਕੇਹਨੂੰ
ਖੋਲ ਨਾ ਦਫਤਰ ਐਬਾਂ ਵਾਲੇ, ਦਰ ਤੋਂ ਧੱਕ ਨਾ ਮੈਨੂੰ ll
*ਦਰ ਤੋਂ ਧੱਕ ਨਾ ਮੈਨੂੰ ਜੋਗੀ, ਦਰ ਤੋਂ ਧੱਕ ਨਾ ਮੈਨੂੰ ll,
ਚਿਮਟੇ ਵਾਲਿਆ ਬਾਬਾ ਜੀ ਰੱਖੀ,,,,,,,,,,,,,,,

ਤੇਰੇ ਜੇਹਾ ਮੈਨੂੰ ਹੋਰ ਨਾ ਜੋਗੀ, ਮੇਰੇ ਜੇਹੇ ਲੱਖ ਤੈਨੂੰ
ਜੇ ਮੇਰੇ ਵਿੱਚ ਐਬ ਨਾ ਹੁੰਦੇ, ਤੂੰ ਬਖ਼ਸ਼ੇਂਦਾ ਕੇਹਨੂੰ ll
*ਤੂੰ ਬਖ਼ਸ਼ੇਂਦਾ ਕੇਹ
ਨੂੰ ਬਾਬਾ, ਤੂੰ ਬਖ਼ਸ਼ੇਂਦਾ ਕੇਹਨੂੰ ll,
ਸਿੰਗੀਆਂ ਵਾਲਿਆ ਬਾਬਾ ਜੀ ਰੱਖੀ,,,,,,,,,,,,,,,

ਜੇ ਔਗਣ ਵੇਖੇ ਪੌਣਾਹਾਰੀ ਤਾਂ, ਕੋਈ ਨਾ ਮੇਰੀ ਥਾਓਂ
ਜੇ ਤੇ ਰੋਮ ਸਰੀਰ ਦੇ, ਓਸ ਤੋਂ ਵੱਧ ਗੁਨਾਹੋਂ ll
*ਓਸ ਤੋਂ ਵੱਧ ਗੁਨਾਹੋਂ ਜੋਗੀ, ਓਸ ਤੋਂ ਵੱਧ ਗੁਨਾਹੋਂ ll,
ਪਊਆਂ ਵਾਲਿਆ ਬਾਬਾ ਜੀ ਰੱਖੀ,,,,,,,,,,,,,,,

ਔਖੇ ਵੇਲੇ ਕੋਈ ਨਹੀਂ ਨਾ, ਬਾਬੁਲ ਵੀਰ ਨਾ ਮਾਵਾਂ
ਸਭੇ ਧੱਕਾ ਦੇਂਵਦੇ, ਮੇਰੀ ਕੋਈ ਨਾ ਪਕੜੇ ਬਾਂਹਵਾਂ ll
*ਮੇਰੀ ਕੋਈ ਨਾ ਪਕੜੇ ਬਾਂਹਵਾਂ ਜੋਗੀ, ਕੋਈ ਨਾ ਪਕੜੇ ਬਾਂਹਵਾਂ ll,
ਝੋਲੀ ਵਾਲਿਆ ਬਾਬਾ ਜੀ ਰੱਖੀ,,,,,,,,,,,,,,

ਵੇਖ ਨਾ ਲੇਖ ਮੱਥੇ ਦੇ ਮੇਰੇ, ਕਰਮਾ ਤੇ ਨਾ ਜਾਵੀਂ
ਰੱਖੀ ਲਾਜ ਬਿਰਦ ਦੀ ਬਾਬਾ, ਆਪਣੀ ਭਗਤੀ ਲਾਵੀਂ ll
*ਆਪਣੀ ਭਗਤੀ ਲਾਵੀਂ ਜੋਗੀ, ਆਪਣੀ ਭਗਤੀ ਲਾਵੀਂ ll,
ਗਊਆਂ ਵਾਲਿਆ ਬਾਬਾ ਜੀ ਰੱਖੀ,,,,,,,,,,,,,,,

ਉੱਚੇ ਪਰਬਤ ਚੜ੍ਹ ਚੜ੍ਹ ਵੇਖਾਂ, ਬਿੱਟ ਬਿੱਟ ਅੱਖੀਂ ਝਾਕਾਂ
ਦਰਦ ਵਿਛੋੜੇ ਨਾਥ ਵਾਲੇ, ਮੈਂ ਰੋ ਰੋ ਮਾਰਾ ਹਾਕਾਂ ll
*ਮੈਂ ਰੋ ਰੋ ਮਾਰਾ ਹਾਕਾਂ ਬਾਬਾ, ਰੋ ਰੋ ਮਾਰਾ ਹਾਕਾਂ ll,
ਸਿੰਗੀਆਂ ਵਾਲਿਆ ਬਾਬਾ ਜੀ ਰੱਖੀ,,,,,,,,,,,,,,,

ਰਸਤੇ ਦੇ ਵਿੱਚ ਪੌਣਾਹਾਰੀ, ਇਹ ਦਿਲ ਫ਼ਰਸ਼ ਵਿਛਾਵਾਂ
ਸੋਹਣੇ ਚਰਣ ਤੁਹਾਡੇ ਜੋੜਾ, ਇਹ ਦੋਏ ਨੈਣ ਬਣਾਵਾਂ ll
*ਇਹ ਦੋਏ ਨੈਣ ਬਣਾਵਾਂ ਜੋਗੀ, ਇਹ ਦੋਏ ਨੈਣ ਬਣਾਵਾਂ ll,
ਧੂਣੇ ਵਾਲਿਆ ਬਾਬਾ ਜੀ ਰੱਖੀ,,,,,,,,,,,,,,,

ਵਿੱਛੜ ਗਿਆ ਤੇਰੇ ਚਰਨਾਂ ਤੋਂ ਮੈਂ, ਖੋਟਿਆਂ ਕਰਮਾ ਕਰਕੇ
ਦੁੱਧਾਧਾਰੀ ਮੈਨੂੰ ਬਖਸ਼ ਲਵੋ, ਤੁਸੀਂ ਆਪਣੀ ਕਿਰਪਾ ਕਰਕੇ ll
*ਆਪਣੀ ਕਿਰਪਾ ਕਰਕੇ ਬਾਬਾ, ਆਪਣੀ ਕਿਰਪਾ ਕਰਕੇ ll,
ਪੌਣਾਹਾਰੀ ਬਾਬਾ ਜੀ ਰੱਖੀ,,,,,,,,,,,,,,,

ਅਉਗਣਹਾਰੇ ਕੀ ਬੇਨਤੀ, ਸੁਣੋ ਗਰੀਬ ਨਵਾਜ਼
ਜੋ ਮੈਂ ਪੂਤ ਕਪੂਤ ਹੂੰ, ਤੋਹੇ ਪਿਤਾ ਕੋ ਲਾਜ ll
*ਤੋਹੇ ਪਿਤਾ ਕੋ ਲਾਜ ਨਾਥ ਜੀ, ਤੋਹੇ ਪਿਤਾ ਕੋ ਲਾਜ ll
ਚਿਮਟੇ ਵਾਲਿਆ ਬਾਬਾ ਜੀ,,,,,,,,,,,,,,,,,,

बाबा बालक नाथ भजन