धन तू है धन है कमाई जोगिया

ਧੰਨ ਤੂੰ ਹੈ, ਧੰਨ ਹੈ ਕਮਾਈ ਜੋਗੀਆ,
ਵੇ ਤੇਰੇ ਵਰਗੀ ਨਾ, ਦੇਖੀ ਕਰਾਮਾਤ ॥
ਸਾਡੀ ਨਗਰੀ ਚ, ਫੇਰਾ ਪਾਈ ਮਾਲਕਾ/ਦਾਤਿਆ
ਵੇ ਕਿਤੇ ਰਹਿਮਤਾਂ ਦੀ, ਹੋਵੇ ਬਰਸਾਤ ॥
ਧੰਨ ਤੂੰ ਹੈ, ਧੰਨ ਹੈ ਕਮਾਈ ਜੋਗੀਆ,,,,,,,,,,

ਜਨਮ ਲਿਆ ਤੂੰ ਘਰ, ਲੱਛਮੀ ਬੇਚਾਰੀ ਦੇ ॥
ਆ ਕੇ ਜੋਗੀ ਪਲਿਆ ਤੂੰ, ਰਤਨੋ ਲੁਹਾਰੀ ਦੇ ॥
ਭੇਤ ਤੇਰਾ ਨਾ ਓਹਨੇ, ਪਾਇਆ ਮਾਲਕਾ ਵੇ,
ਨਾ ਹੀ ਸਮਝੀ, ਫਕੀਰਾਂ ਵਾਲੀ ਬਾਤ
ਧੰਨ ਤੂੰ ਹੈ, ਧੰਨ ਹੈ ਕਮਾਈ,,,,,,,,,,,,

ਗੋਰਖ ਲੈ ਮੰਡਲੀ, ਗਰੂਣਾ ਝਾੜੀ ਆਇਆ ਸੀ ॥
ਬਣ ਜਾ ਤੂੰ ਚੇਲਾ ਤੈਨੂੰ, ਜ਼ੋਰ ਬੜਾ ਲਾਇਆ ਸੀ ॥
ਉੱਡ ਗਿਆ ਜੋਗੀ, ਪੌਣਾਹਾਰੀ ਬਣਕੇ,
ਗਿਆ ਭਰਥਰੀ, ਕਰਨ ਤਲਾਸ਼
ਧੰਨ ਤੂੰ ਹੈ, ਧੰਨ ਹੈ ਕਮਾਈ,,,,,,,,,,

ਸੱਚੀ ਸੁੱਚੀ ਦੇਖੀ ਜੋਗੀ, ਇੱਕ ਤੇਰੀ ਆਤਮਾ ॥
ਅੰਗ ਸੰਗ ਰਹੇ ਤੇਰੇ, ਭੋਲੇ ਪਰਮਾਤਮਾ ॥
ਪਾਲੀ ਅਤੇ ਸ਼ਿੰਦਰ ਵੀ, ਨਾਮ ਜੱਪਦੇ,
ਭੇਟਾਂ ਗਾਈ ਜਾਈਏ, ਸਾਰੀ ਸਾਰੀ ਰਾਤ
ਧੰਨ ਤੂੰ ਹੈ, ਧੰਨ ਹੈ ਕਮਾਈ,,,,,,,

Leave a Comment