ਦਰਸ਼ਨ ਦੇ ਪਿਆਸੇ, ਨੈਣਾਂ ਨੇ,
ਤੇਰੇ ਆਣ ਦੀ ਆਸ, ਲਗਾਈ ਹੋਈ ਏ ll
ਐਵੇਂ ਨਾ ਲਾਰਾ, ਲਾ ਅੰਬੇ,
ਤੇਰੇ ਨਾਮ ਦੀ ਜੋਤ, ਜਗਾਈ ਹੋਈ ਏ l
ਦਰਸ਼ਨ ਦੇ ਪਿਆਸੇ,,,,,,,,,,,,,,,

ਮੈਂ ਦਰ ਆਵਾਂ, ਤੂੰ ਲੁੱਕ ਜਾਵੇਂ,
“ਏਹ ਰੋਜ਼ ਦਾ ਰਗੜਾ, ਠੀਕ ਨਹੀਂ” l
*ਮੈਂ ‘ਮਨਾਵਾਂ ਤੇ ਤੂੰ, ਰੁੱਸ ਜਾਵੇਂ ll,
“ਏਹ ਰੋਜ਼ ਦਾ ਝਗੜਾ, ਠੀਕ ਨਹੀਂ” l
ਹੁਣ ਨਜ਼ਰ ਮੇਹਰ ਦੀ lll, ਕਰ ਦੇ ਮਾਂ,
ਤੇਰੇ ਦਰ ਤੇ ਅਲਖ, ਜਗਾਈ ਹੋਈ ਏ,
ਦਰਸ਼ਨ ਦੇ ਪਿਆਸੇ,,,,,,,,,,,,,,,

ਸਾਰੀ ਏਹ ਦੁਨੀਆਂ, ਝੂਠੀ ਏ,
“ਸਭ ਝੂਠੀ ਰਿਸ਼ਤੇਦਾਰੀ ਏ” l
*ਤੇਰੇ ‘ਦਰ ਤੋਂ ਸਭ ਕੁਝ, ਮਿਲ ਜਾਂਦਾ ll,
“ਜਿੱਥੇ ਝੁੱਕਦੀ ਦੁਨੀਆਂ, ਸਾਰੀ ਏ” ll
ਮੈਂ ਵੀ ਆਪਣੇ, ਮਨ ਦੇ ਵਿੱਚ ਮਾਂ ll,
ਤੇਰੀ ਤਸਵੀਰ, ਲਗਾਈ ਹੋਈ ਏ,
ਦਰਸ਼ਨ ਦੇ ਪਿਆਸੇ,,,,,,,,,,,,,,,

watch music video song of bhajan

दुर्गा भजन