ਅੱਜ ਮੈਂ ਦਰਸ, ਮਈਆ ਦਾ ਕੀਤਾ l
ਓਹਦਾ ਨਾਮ, ਪਿਆਲਾ ਪੀਤਾ ll
*ਝੂਹਟਾ ਮਸਤੀ ਵਾਲਾ ਲੀਤਾ, “ਨਾਮ ‘ਚ ਰੱਚਦੀ ਰੱਚਦੀ ਨੇ ll”,
ਨੀ ਮੈਂ ਅੱਜ ਕਮਲੀ ਹੋ ਜਾਣਾ, ਅੜ੍ਹੀਓ ਨੱਚਦੀ ਨੱਚਦੀ ਨੇ ll
*ਅੜ੍ਹੀਓ ਨੱਚਦੀ ਨੱਚਦੀ ਨੇ, *ਮਾਂ ਨੂੰ ਜੱਚਦੀ ਜੱਚਦੀ ਨੇ l
ਨੀ ਮੈਂ ਅੱਜ ਕਮਲੀ ਹੋ ਜਾਣਾ, ਅੜ੍ਹੀਓ ਨੱਚਦੀ ਨੱਚਦੀ ਨੇ ll

ਅੰਮ੍ਰਿਤ ਵੇਲੇ ਰੋਜ਼ ਵਾਂਗ ਮੈਂ, “ਮਾਂ ਦੋ ਚੌਂਕੀ ਭਰਦੀ ਸੀ” l
ਜੋਤ ਜਗਾ ਕੇ ਧੂਫ਼ ਧੁਖਾ ਕੇ, “ਜੈ ਮਾਂ ਜੈ ਮਾਂ ਕਰਦੀ ਸੀ” ll
ਕਰਕੇ ਧਿਆਨ ਮਈਆ ਦਾ, ‘ਬਹਿ ਗਈ’ l
ਨੀ ਮੈਂ ਹੱਕੀ ਬੱਕੀ, ‘ਰਹਿ ਗਈ’ ll
*ਦਿੱਤਾ ਆਣ ਦੀਦਾਰ ਅੱਜ, “ਮੈਨੂੰ ਸੂਰਤ ਸ਼ਕਤੀ ਨੇ ll”,
ਨੀ ਮੈਂ ਅੱਜ ਕਮਲੀ ਹੋ ਜਾਣਾ,,,,,,,,,,,,,,,,,,,,,,,F

ਮੈਂ ਆਪਣੇ, ਦਿਲ ਵਿੱਚ ਮਈਆ ਦੀ , “ਤਸਵੀਰ ਬਣਾਈ ਬੈਠੀ ਸੀ” l
ਮੈਂ ਆਪਣਾ ਸਭ ਕੁਝ, ਭੋਲੀ ਮਾਂ ਦੇ, “ਨਾਂਅ ਲਿਖਵਾਈ ਬੈਠੀ ਸੀ” ll
ਮੈਨੂੰ ਮਿਲ ਗਿਆ ਸੱਚਾ, ‘ਰਾਹ ਅੜ੍ਹੀਓ’ l
ਨਹੀਂ ਜੱਗ ਦੀ ਹੁਣ, ‘ਪ੍ਰਵਾਹ ਅੜ੍ਹੀਓ’ ll
ਅੰਮ੍ਰਿਤ ਕੁੰਡ ਵਿੱਚ, ਗੋਤਾ ਲਾਇਆ, “ਨੀ ਮੈਂ ਮੱਚਦੀ ਮੱਚਦੀ ਨੇ ll”,
ਨੀ ਮੈਂ ਅੱਜ ਕਮਲੀ ਹੋ ਜਾਣਾ,,,,,,,,,,,,,,,,,,,,,,,F

ਬਣ ਕੇ ਦਾਸੀ ਦਾਤੀ ਦੀ ਮੈਂ, “ਵਾਂਗ ਸਿਕੰਦਰ ਤਰ ਲੈਣਾ” l
ਕਰਮੇ ਰੋਪੜ ਵਾਲੇ ਵਾਂਗੂ, “ਰੋਜ਼ ਰੋਜ਼ ਨਹੀਂ ਵਰ ਲੈਣਾ” ll
ਮੇਰੀ ਤਾਂ ਏਹੋ, ‘ਅਰਜ਼ੀ ਏ’ l
ਅੱਗੇ ਭੋਲੀ ਮਾਂ ਦੀ, ‘ਮਰਜ਼ੀ ਏ’ ll
ਜਿੰਦਗੀ ਕਰਤੀ ਭੋਲੀ ਮਾਂ ਨੂੰ, “ਮੈਂ ਜੱਚਦੀ ਜੱਚਦੀ ਨੇ ll”,
ਨੀ ਮੈਂ ਅੱਜ ਕਮਲੀ ਹੋ ਜਾਣਾ,,,,,,,,,,,,,,,,,,

watch music video song of bhajan

दुर्गा भजन