(ਖੇਡ ਰਹੀਆਂ ਨੇ, ਕੰਜ਼ਕਾਂ ਰਲਕੇ, ਕੈਸੇ ਖੇਡ ਨਿਰਾਲੇ,
ਕੰਜ਼ਕਾਂ ਦੇ ਵਿੱਚ, ਮਾਂ ਦਾ ਦਰਸ਼ਨ, ਇਹ ਤਾਂ ਕਰਦੇ ਭਾਗਾਂ ਵਾਲੇ ll )

ਤੇਰੇ ਭਵਨ ਤੇ, ਕੰਜ਼ਕਾਂ ਮਾਂ, ਅੱਜ ਖੇਡਣ ਆਈਆਂ ਨੇ ll

*ਸਿਰ ਸੂਹੀਆਂ ਚੁੰਨੀਆਂ ਤੇ, ਸੋਹਣੇ ਵਸਤਰ ਪਾਏ ਨੇ l
ਗੱਲ ਵਿੱਚ ਹੈ ਸੁੰਦਰ ਮਾਲਾ, ਮੱਥੇ ਟਿੱਕੇ ਲਾਏ ਨੇ ll
ਬਾਂਹਵਾਂ ਵਿੱਚ ਚੂੜ੍ਹਾ ਏ ll, ਪੈਰੀਂ ਝਾਂਜਰਾਂ ਪਾਈਆਂ ਨੇ,
ਤੇਰੇ ਭਵਨ ਤੇ, ਕੰਜ਼ਕਾਂ ਮਾਂ,,,,,,,,,,,,,,,,,,,,,,

*ਏਹ ਭੇਟਾਂ ਗਾਉਂਦੀਆਂ ਨੇ, ਬੋਲਣ ਜੈਕਾਰੇ ਮਾਂ l
ਏਹ ਨੱਚ ਨੱਚ ਆਖ ਰਹੀਆਂ, ਤੇਰੇ ਬਲਿਹਾਰੇ ਮਾਂ ll
ਤੇਰੀ ਗੁਫ਼ਾ ਦੇ ਬਾਹਰ ਮਾਂ ll, ਏਹਨਾਂ ਰੌਣਕਾਂ ਲਾਈਆਂ ਨੇ,
ਤੇਰੇ ਭਵਨ ਤੇ, ਕੰਜ਼ਕਾਂ ਮਾਂ,,,,,,,,,,,,,,,,,,,,

*ਏਹ ਕਿੱਕਲੀਆਂ ਪਾ ਪਾ ਕੇ, ਮਾਂ ਤੈਨੂੰ ਰਿਝਾਂਦੀਆਂ ਨੇ l
ਆ ਜਾ ਆ ਜਾ ਕਹਿ ਕੇ, ਮਾਂ ਤੈਨੂੰ ਬੁਲਾਂਦੀਆਂ ਨੇ ll
ਅਨਹਦ ਵਾਜੇ ਵੱਜਦੇ ll, ਨਾਲੇ ਵੱਜਣ ਸ਼ਹਿਨਾਈਆਂ ਨੇ,
ਤੇਰੇ ਭਵਨ ਤੇ, ਕੰਜ਼ਕਾਂ ਮਾਂ,,,,,,,,,,,,,,,,,,,,

watch music video song of bhajan

दुर्गा भजन