ਤੁਰਦਾ ਏ, ਨਿੱਕੀ ਨਿੱਕੀ ਤੋਰ,
ਨਿੱਕਾ ਜੇਹਾ ਬਾਲਕ ਆ ll
ਗੁਫਾ ‘ਚ, ਭੰਡਾਰੇ ਬੈਠਾ ਖੋਲ,
ਨਿੱਕਾ ਜੇਹਾ ਬਾਲਕ ਆ ll
ਤੁਰਦਾ ਏ,,,,,,,,,,,,,,,,,,
ਇਸ ਬਾਲਕ ਦੀ, ਕੀ ਏ ਨਿਸ਼ਾਨੀ xll
ਹੱਥ ਵਿੱਚ ਚਿਮਟਾ, ਗਲ਼ ਵਿੱਚ ਗਾਨੀ xll
ਖਿੱਚ ਲੈਂਦਾ, ਦਿਲਾਂ ਵਾਲੀ ਡੋਰ,
ਨਿੱਕਾ ਜੇਹਾ ਬਾਲਕ ਆ
ਤੁਰਦਾ ਏ,,,,,,,,,,,,,,,,,,
ਜੋਗੀ ਮੇਰੇ ਦੀ, ਰਮਜ਼ ਹੈ ਗਹਿਰੀ xll
ਬਗ਼ਲ ‘ਚ ਝੋਲੀ, ਜਟਾਂ ਸੁਨਿਹਰੀ xll
ਸਿੰਗੀਆਂ, ਰੱਖਦਾ ਏ ਕੋਲ,
ਨਿੱਕਾ ਜੇਹਾ ਬਾਲਕ ਆ
ਤੁਰਦਾ ਏ,,,,,,,,,,,,,,,,,,
ਜਦੋਂ ਜੋਗੀ ਨੇ, ਧੂਣਾ ਲਾਇਆ xll
ਗੋਰਖ ਟਿੱਲਿਓਂ, ਚੱਲ ਕੇ ਆਇਆ xll
ਉੱਡ ਗਿਆ, ਬਣਕੇ ਮੋਰ,
ਨਿੱਕਾ ਜੇਹਾ ਬਾਲਕ ਆ
ਤੁਰਦਾ ਏ,,,,,,,,,,,,,,,,,,
ਜੋਗੀ ਮੇਰਾ ਹੈ, ਕੀ ਕੁਝ ਖਾਂਦਾ xll
ਰੋਟ ਪ੍ਰਸ਼ਾਦ ਨੂੰ, ਭੋਗ ਲਗਾਉਂਦਾ xll
ਸੋਹਣੀ ਕਹੇ, ਸਾਡਾ ਨਾ ਕੋਈ ਹੋਰ,
ਨਿੱਕਾ ਜੇਹਾ ਬਾਲਕ ਆ
ਤੁਰਦਾ ਏ,,,,,,,,,,,,,,,,,,
ਗੁਫਾ ‘ਚ, ਭੰਡਾਰੇ ਬੈਠਾ ਖੋਲ,
ਨਿੱਕਾ ਜੇਹਾ ਬਾਲਕ ਆ l
ਖਿੱਚ ਲੈਂਦਾ, ਦਿਲਾਂ ਵਾਲੀ ਡੋਰ,
ਨਿੱਕਾ ਜੇਹਾ ਬਾਲਕ ਆ l
ਸਿੰਗੀਆਂ, ਰੱਖਦਾ ਏ ਕੋਲ,
ਨਿੱਕਾ ਜੇਹਾ ਬਾਲਕ ਆ l
ਉੱਡ ਗਿਆ, ਬਣਕੇ ਮੋਰ,
ਨਿੱਕਾ ਜੇਹਾ ਬਾਲਕ ਆ l
ਸੋਹਣੀ ਕਹੇ, ਸਾਡਾ ਨਾ ਕੋਈ ਹੋਰ,
ਨਿੱਕਾ ਜੇਹਾ ਬਾਲਕ ਆ l
ਤੁਰਦਾ ਏ, ਨਿੱਕੀ ਨਿੱਕੀ ਤੋਰ,
ਨਿੱਕਾ ਜੇਹਾ ਬਾਲਕ ਆ l