ਰੁੱਲਦਾ ਰਹੇ ਜੀ, ਜੇਹੜਾ ਭੁੱਲਦਾ ਰਹੇ,
“ਭੁੱਲਦਾ ਰਹੇ ਜੀ, ਓਹੋ ਰੁੱਲਦਾ ਰਹੇ” l
*ਰੁੱਲਦਾ ਰਹੇ ਜੀ, ਜੇਹੜਾ ਭੁੱਲਦਾ ਰਹੇ,
ਜੀ ਝੰਡਾ ‘ਮਈਆ ਦੇ ll’ ਦਵਾਰੇ ਉੱਤੇ, ਝੁੱਲਦਾ ਰਹੇ,
ਜੀ ਝੰਡਾ ਮਈਆ ਦੇ,,,,,,,,,,,,,,
ਮਈਆ ਦੇ ਦਵਾਰੇ ਉੱਤੇ, ਝੁੱਲਦਾ ਰਹੇ,
ਜੀ ਝੰਡਾ ਮਈਆ ਦੇ xll

ਝੰਡਾ ਮਈਆ ਦੇ, ਭਵਨ ਦੀ ਹੈ ਸ਼ਾਨ ਜੀ l
ਵੇਖ ਝੰਡਾ ਛੂਹ ਕੇ, ਆਉਂਦਾ ਅਸਮਾਨ ਜੀ l
ਮਈਆ ਸਾਡੀ ਵੀ ਤੂੰ, ਸੁਣ ਲੈ ਪੁਕਾਰ ਜੀ,
“ਮੈਂ ਵੀ ਝੰਡਾ ਲੈ ਕੇ, ਆਇਆ ਦਰਬਾਰ ਜੀ” l
*ਇਥੇ ਪਾਰ ਹੁੰਦਾ ਬੇੜਾ, ਸਾਰੇ ਕੁੱਲ ਦਾ ਰਹੇ,
ਜੀ ਝੰਡਾ ‘ਮਈਆ ਦੇ ll’ ਦਵਾਰੇ ਉੱਤੇ, ਝੁੱਲਦਾ ਰਹੇ,
ਜੀ ਝੰਡਾ ਮਈਆ ਦੇ,,,,,,,,,,,,,,,,

ਏਹ ਜੋ ਦੁਨਿਆਵੀ ਝੰਡੇ, ਰੰਗ ਰੰਗ ਦੇ l
ਏਹ ਨੇ ਮੋਹ ਮਾਇਆ, ਝੂਠ ਤੇ ਪਖੰਡ ਦੇ l
ਕਾਮ ਕ੍ਰੋਧ ਮੋਹ, ਲੋਭ ਤੇ ਹੰਕਾਰ ਦੇ,
“ਸਦਾ ਝੁੱਲਦੇ, ਨਾ ਰਹਿਣ ਸੰਸਾਰ ਤੇ” l
*ਤੇਰੇ ਝੰਡੇ ਅੱਗੇ, ਕੋਡੀ ਦਾ ਨਾ, ਮੁੱਲ ਦਾ ਰਹੇ,
ਜੀ ਝੰਡਾ ‘ਮਈਆ ਦੇ ll’ ਦਵਾਰੇ ਉੱਤੇ, ਝੁੱਲਦਾ ਰਹੇ,
ਜੀ ਝੰਡਾ ਮਈਆ ਦੇ,,,,,,,,,,,,,,

ਝੰਡਾ ਸੇਵਕ ਜੋ, ਭਵਨ ਤੇ ਲਿਆਏ ਜੀ l
ਸੋਹਣੀ ਮਈਆ ਜੀ ਦੀ, ਸ਼ਾਨ ਨੂੰ ਵਧਾਏ ਜੀ l
ਗਲ ਸੱਚ ਹੈ, ਸਿਆਣਿਆ ਦੀ ਸੌ ਗੁਣਾ,
“ਦਿਨ ਦੁੱਗਣਾ ਤੇ, ਰਾਤ ਓਹਦੀ ਚੌਗਣਾ” l
*ਓਹਦੀ ਮੇਹਰ ਨਾਲ, ਭਗਤ ਦਾਤੀ ਫੁੱਲਦਾ ਰਹੇ,
ਜੀ ਝੰਡਾ ‘ਮਈਆ ਦੇ ll’ ਦਵਾਰੇ ਸਦਾ, ਝੁੱਲਦਾ ਰਹੇ
ਜੀ ਝੰਡਾ ਮਈਆ ਦੇ,,,,,,,,,,,,,,,,,

ਦਾਸ ਮਈਆ ਦਾ ਕਰੀਂ, ਮਨ ਚ ਧਿਆਨ ਬਈ l
ਜੇਹੜੀ ਸੰਗਤਾਂ ਨੇ, ਕੀਤੀ ਹੈ ਬਿਆਨ ਬਈ l
ਜੇਹੜਾ ਮੰਗੇ ਵਰ, ਦਾਤੀ ਕੋਲੋਂ ਆ ਕੇ ਜੀ,
“ਜੇਹੜੇ ਪੂਜਦੇ ਨੇ , ਝੰਡੇ ਦਰ ਆ ਕੇ ਜੀ” l
*ਓਹੋ ਕੱਖਾਂ ਵਾਂਗੂ, ਕਦੇਂ ਵੀ ਨਾ ਰੁੱਲਦਾ ਰਹੇ,
ਜੀ ਝੰਡਾ ‘ਮਈਆ ਦੇ ll’ ਦਵਾਰੇ ਸਦਾ, ਝੁੱਲਦਾ ਰਹੇ,
ਜੀ ਝੰਡਾ ਮਈਆ ਦੇ,,,,,,,,,,,,,,,,,
ਧੁਨ- ਮੁੰਡਾ ਆਪਣੇ ਵਿਆਹ ਦੇ ਵਿੱਚ

दुर्गा भजन