ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ
ਪੌਣਾਹਾਰੀ ਦਾ ਦਰਬਾਰ, ਭਗਤੋ ਖਿੜੀ ਹੋਈ ਗੁਲਜ਼ਾਰ,
ਸੰਗਤ ਬੋਲੇ ਜੈ ਜੈਕਾਰ, ਜੀ ਜੋਗੀ ਦਰ ਰੰਗ ਬਰਸੇ l
ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ l
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ l

ਹਰ ਪਾਸੇ ਹੋਈਆਂ ਰੁਸ਼ਨਾਈਆਂ, “ਲੱਗਿਆ ਭਾਰੀ ਮੇਲਾ”
ਵਿੱਚ ਸਰਾਂਵਾਂ ਚੌਂਕੀਆਂ ਲੱਗਣ, “ਹੋਈ ਸ਼ਾਮ ਦੀ ਵੇਲਾ” ll
ਸਾਰੀ ਰਾਤ ਜੈਕਾਰੇ ਲੱਗਣ, ਚਿਮਟਾ ਅਤੇ ਢੋਲਕਾਂ ਵੱਜਣ,
ਭੇਟਾਂ ਗਾ ਸੇਵਕ ਨਾ ਰੱਜਣ, ਜੀ ਜੋਗੀ ਦਰ ਰੰਗ ਬਰਸੇ l
ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ l
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ l

ਸੱਜੀਆਂ ਵੇਖ ਦੁਕਾਨਾਂ ਭਗਤੋ, “ਆਉਂਦੇ ਬੜੇ ਨਜ਼ਾਰੇ”
ਰੰਗ ਬਿਰੰਗੀਆਂ ਲਾਈਟਾਂ ਜੱਗਦੀਆਂ, ”ਪੈਂਦੇ ਨੇ ਚਮਕਾਰੇ” ll
ਹੱਟੀਆਂ ਵਾਲੇ ਹੌਕਾ ਲਾਉਂਦੇ, ਦੇਸੀ ਘਿਓ ਦੇ ਰੋਟ ਬਣਾਉਂਦੇ,
ਲੈ ਜਾਓ ਸੰਗਤਾਂ ਤਾਈਂ ਸੁਣਾਉਂਦੇ, ਜੀ ਜੋਗੀ ਦਰ ਰੰਗ ਬਰਸੇ l
ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ l
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ l

ਬਾਬੇ ਦੇ ਦਰਬਾਰ ਦੀ ਮਹਿਮਾ, “ਸੁਣ ਤਰਲੋਚਨ ਆਇਆ”
ਪੱਟੀ ਵਾਲੇ ਗੋਲਡੀ ਤਾਈਂ, ”ਆਪਣੇ ਨਾਲ ਲਿਆਇਆ” ll
ਕਹਿੰਦੇ ਧੰਨ ਧੰਨ ਪੌਣਾਹਾਰੀ, ਜੇਹੜੀ ਸੁੰਦਰ ਗੁਫਾ ਪਿਆਰੀ
ਬਾਬਾ ਪੂਜੇ ਦੁਨੀਆਂ ਸਾਰੀ, ਜੀ ਜੋਗੀ ਦਰ ਰੰਗ ਬਰਸੇ l
ਬੱਲੇ ਬੱਲੇ, ਜੀ ਜੋਗੀ ਦਰ ਰੰਗ ਬਰਸੇ l
ਛਾਵਾ ਛਾਵਾ, ਜੀ ਜੋਗੀ ਦਰ ਰੰਗ ਬਰਸੇ l

बाबा बालक नाथ भजन