जोगिया वे जोगिया

ਜੋਗੀਆ ਵੇ ਜੋਗੀਆ, ਤੇਰੇ ਦਰਬਾਰ ਵਾਲੀ,
”ਕਿਨ੍ਹੀ ਸੋਹਣੀ, ਲੱਗਦੀ ਸਵੇਰ ll”
ਸਵਰਗਾਂ ਚ ਰਹਿਣ ਵਾਲੇ, ਦੇਵਤੇ ਵੀ ਮੰਗਦੇ ਨੇ,
”ਬਾਬਾ ਤੇਰੇ, ਮੰਦਿਰਾਂ ਦੀ ਸੈਰ ll”
ਜੋਗੀਆ,,,, ਵੇ ਜੋਗੀਆ,,ਵੇ ਜੋਗੀਆ,,
ਵੇ ਜੋਗੀਆ,,ਵੇ ਜੋਗੀਆ,,,,
ਜੋਗੀਆ ਵੇ ਜੋਗੀਆ ਵੇ ਜੋਗੀਆ,,
ਤੇਰੀ ਜੋਗਨ ਹੋ ਗਈ ਆਂ ll

ਜਿੰਦਗੀ ਜਿਓਣ ਦੀਆ, ਦੇਂਦੀਆਂ ਜੋ ਸਾਹਾਂ ਸਾਨੂੰ,,,.
”ਚੁੰਮਣ, ਹਵਾਵਾਂ ਤੇਰੇ ਪੈਰ ll”
ਅੰਬਰਾਂ ਦੇ ਵਿੱਚ ਚੰਨ, ਚਾਨਣੀ ਖਿਲਾਰੇ ਜਦੋਂ,
”ਝੋਲੀ ਅੱਡ, ਮੰਗੇ ਤੈਥੋਂ ਖੈਰ ll”
ਜੋਗੀਆ,,,, ਵੇ ਜੋਗੀਆ,,ਵੇ ਜੋਗੀਆ,,
ਵੇ ਜੋਗੀਆ,,ਵੇ ਜੋਗੀਆ,,,,
ਜੋਗੀਆ ਵੇ ਜੋਗੀਆ ਵੇ ਜੋਗੀਆ,,
ਤੇਰੀ ਜੋਗਨ ਹੋ ਗਈ ਆਂ ll

ਤੇਰੇ ਹੀ ਰਜ਼ਾ ਦੇ ਵਿੱਚ, ਚੱਲਦੀ ਏ ਪੌਣਾਹਾਰੀ,,,,
”ਸਾਗਰਾਂ, ਸਮੁੰਦਰਾਂ ਦੀ ਲਹਿਰ ll”
ਸਮੇ ਵਾਲੀ ਚਾਲ ਜੇਹੜੀ, ਰੋਕਿਆਂ ਨਾ ਰੁੱਕੇ ਕਦੇ,
”ਰਜ਼ਾ ਵਿੱਚ, ਜਾਂਦੀ ਓਹ ਵੀ ਠਹਿਰ ll”
ਜੋਗੀਆ,,,, ਵੇ ਜੋਗੀਆ,,ਵੇ ਜੋਗੀਆ,,
ਵੇ ਜੋਗੀਆ,,ਵੇ ਜੋਗੀਆ,,,,
ਜੋਗੀਆ ਵੇ ਜੋਗੀਆ ਵੇ ਜੋਗੀਆ,,
ਤੇਰੀ ਜੋਗਨ ਹੋ ਗਈ ਆਂ ll

ਤੂੰਹੀਓਂ ਹੀ ਪਹੁੰਚਾਵੇ ਅੰਨ੍ਹ, ਪੱਥਰਾਂ ਚ ਕੀੜਿਆਂ ਨੂੰ,,,,
”ਹੋਰ ਕੇਹੜਾ, ਤੇਰੇ ਤੋਂ ਵਗੈਰ ll”
ਕਾਗਜ਼ਾਂ ਦੇ ਫੁੱਲਾਂ ਚ, ਸੁਗੰਧਾਂ ਪਾਉਣ ਵਾਲੇ ਬਾਬਾ,
”ਧੋਏ ਧੋਏ, ਪੀਵਾਂ ਤੇਰੇ ਪੈਰ ll”
ਜੋਗੀਆ,,,, ਵੇ ਜੋਗੀਆ,,ਵੇ ਜੋਗੀਆ,,
ਵੇ ਜੋਗੀਆ,,ਵੇ ਜੋਗੀਆ,,,,
ਜੋਗੀਆ ਵੇ ਜੋਗੀਆ ਵੇ ਜੋਗੀਆ,,
ਤੇਰੀ ਜੋਗਨ ਹੋ ਗਈ ਆਂ ll

ਚੌਂਹਾਂ ਕੁੰਟਾਂ ਵਿੱਚ ਤੇਰੀ, ਹੋਵੇ ਜੈ ਜੈਕਾਰ ਬਾਬਾ,,,,
”ਹੁੰਦੀਆਂ, ਸਲਾਮਾਂ ਅੱਠੋਂ ਪਹਿਰ ll”
ਪਲ ਦਾ ਵਿਛੋੜਾ ਸਿਹਾ, ਜਾਣਾ ਨਾ ਸਰੋਏ ਕੋਲੋਂ,
”ਢਾਹਵੀਂ ਨਾ, ਜੁਦਾਈਆਂ ਵਾਲਾ ਕਹਿਰ ll”
ਜੋਗੀਆ,,,, ਵੇ ਜੋਗੀਆ,,ਵੇ ਜੋਗੀਆ,,
ਵੇ ਜੋਗੀਆ,,ਵੇ ਜੋਗੀਆ,,,,
ਜੋਗੀਆ ਵੇ ਜੋਗੀਆ ਵੇ ਜੋਗੀਆ,,
ਤੇਰੀ ਜੋਗਨ ਹੋ ਗਈ ਆਂ ll

Leave a Comment