ਜੀ/ਓਹ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ xll -ll
ਬਾਬਾ ਪੌਣਾਹਾਰੀਆ, ਤੈਨੂੰ ਯਾਦ ਕਰਾਂ ਹਰ ਵੇਲੇ xll
ਬਾਬਾ ਦੁੱਧਾਧਾਰੀਆ, ਤੈਨੂੰ ਯਾਦ ਕਰਾਂ ਹਰ ਵੇਲੇ xll
ਜੀ/ਓਹ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ xll -ll

ਮਾਂ ਲਕਸ਼ਮੀ ਦਾ ਲਾਲ ਕਹਾਵੇ, ਮਾਂ ਰਤਨੋ ਦਾ ਪਾਲੀ,
ਹੱਥ ਜੋੜਕੇ ਆਖਣ ਸਾਰੇ, “ਤੂੰ ਜਗਤ ਦਾ ਵਾਲੀ” ll
*ਹੋ ਖ਼ੁਸ਼ੀਆਂ ਦੇ ਵਿੱਚ ਝੂਮਦੇ ਫਿਰਦੇ, ਕੀ ਸਾਧੂ ਕੀ ਚੇਲੇ,
ਜੀ/ਓਹ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ xll
ਬਾਬਾ ਗੁਫ਼ਾ ਵਾਲਿਆ, ਤੈਨੂੰ ਯਾਦ ਕਰਾਂ ਹਰ ਵੇਲੇ xll
ਜੀ/ਓਹ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ xll

ਬਗ਼ਲ ਚ ਝੋਲੀ ਸੱਜਦੀ ਤੇਰੇ ਹੱਥ ਵਿਚ ਚਿਮਟਾ ਫੜਿਆ,
ਸ਼ਿਵ ਦਾ ਭਗਤ ਕਹਾਵੇ, “ਸ਼ਿਵ ਦੀ ਭਗਤੀ ਦਾ ਰੰਗ ਚੜ੍ਹਿਆ” ll
*ਹੋ ਚੇਤ ਮਹੀਨੇ ਦਰ ਤੇਰੇ ਤੇ, ਲੱਗਦੇ ਰਹਿੰਦੇ ਮੇਲੇ,
ਜੀ/ਓਹ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ xll
ਬਾਬਾ ਧੂਣੇ ਵਾਲਿਆ, ਤੈਨੂੰ ਯਾਦ ਕਰਾਂ ਹਰ ਵੇਲੇ xll
ਜੀ/ਓਹ ਜਟਾਵਾਂ ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ xll

बाबा बालक नाथ भजन