ਕਦੇ ਫੇਰਾ ਮਾਏਂ, ਮੇਰੇ ਵੱਲ ਪਾ,
ਮੈਨੂੰ ਨੇ ਉਡੀਕਾਂ ਤੇਰੀਆਂ ll
ਭੈੜੀ ਜਿੰਦੜੀ ਦਾ, ਕੀ ਏ ਵਸਾਹ,
ਮੈਨੂੰ ਨੇ ਉਡੀਕਾਂ ਤੇਰੀਆਂ
ਕਦੇ ਫੇਰਾ ਮਾਏਂ,,,,,,,,,,,,,,,

ਰੋਵੇ ਅੱਖਾਂ ਵਿੱਚ, ਅੱਖਾਂ ਦੀ ਉਡੀਕ ਮਾਂ,
ਅਜੇ ਰਵ੍ਹੇਗਾ ਵਿਛੋੜਾ, ਕਦੋਂ ਤੀਕ ਮਾਂ ll
ਮੈਨੂੰ ਲਿੱਖ ਕੇ, ਸੁਨੇਹੜਾ ਭਿਜਵਾ,
ਮੈਨੂੰ ਨੇ ਉਡੀਕਾਂ ਤੇਰੀਆਂ,,,
ਕਦੇ ਫੇਰਾ ਮਾਏਂ,,,,,,,,,,,,,,,

ਦਿਲ ਸਾੜਦੀ, ਵਿਛੋੜੇ ਵਾਲੀ ਅੱਗ ਮਾਂ,
ਤੈਨੂੰ ਯਾਦ ਕਰੇ, ਮੇਰੀ ਰਗ ਰਗ ਮਾਂ ll
ਇਸ ਨਿੱਤ ਦੇ, ਵਿਛੋੜੇ ਨੂੰ ਮੁਕਾ,
ਮੈਨੂੰ ਨੇ ਉਡੀਕਾਂ ਤੇਰੀਆਂ,,,
ਕਦੇ ਫੇਰਾ ਮਾਏਂ,,,,,,,,,,,,,,,

ਮੈਨੂੰ ਖਾ ਗਏ, ਸ਼ਰੀਕਾਂ ਵਾਲੇ ਬੋਲ ਮਾਂ,
ਤੂੰ ਵੀ ਸੁਣਦੀ ਜੇ, ਹੁੰਦੀ ਮੇਰੇ ਕੋਲ ਮਾਂ l

( ਮੈਂ ਜੇਹਨਾਂ ਦੀ ਆਸ ਕਰਦਾ ਹਾਂ, ਓਹ ਮੁੱਖੜਾ ਮੋੜ ਜਾਂਦੇ ਨੇ l
ਖੁਸ਼ੀ ਦੇ ਨਾਲ ਦਿਲ ਭਰਿਆ, ਗਮਾਂ ਨਾਲ ਜੋੜ ਜਾਂਦੇ ਨੇ l
ਓਹ ਪਾਸਾ ਪਰਤ ਲੈਂਦੇ ਨੇ, ਰਾਹ ਵਿੱਚ ਛੋੜ ਜਾਂਦੇ ਨੇ l
ਜੇ ਕਿਧਰੋਂ ਖੈਰ ਮੰਗਦਾ ਹਾਂ, ਤੇ ਠੂਠਾ ਤੋੜ ਜਾਂਦੇ ਨੇ ll )

ਮੈਨੂੰ ਖਾ ਗਏ, ਸ਼ਰੀਕਾਂ ਵਾਲੇ ਬੋਲ ਮਾਂ,
ਤੂੰ ਵੀ ਸੁਣਦੀ ਜੇ, ਹੁੰਦੀ ਮੇਰੇ ਕੋਲ ਮਾਂ l
ਮੈਨੂੰ ਹੋਰ ਨਾ, ਭੁਲੇਖੇ ਵਿੱਚ ਪਾ,
ਮੈਨੂੰ ਨੇ ਉਡੀਕਾਂ ਤੇਰੀਆਂ,,,
ਕਦੇ ਫੇਰਾ ਮਾਏਂ,,,,,,,,,,,,,,,

ਕਿਤੇ ਟੁੱਟ ਨਾ ਜਾਵੇ, ਮੇਰੀ ਆਸ ਮਾਂ,
ਅੱਜ ਲੱਭਦਾ ਈ, ਤੈਨੂੰ ਤੇਰਾ ਦਾਸ ਮਾਂ ll
ਇੰਝ ਆਉਣਾ ਨਹੀਂ ਤੇ, ਸੁਪਨੇ ਚ ਆ,
ਮੈਨੂੰ ਨੇ ਉਡੀਕਾਂ ਤੇਰੀਆਂ,,,
ਕਦੇ ਫੇਰਾ ਮਾਏਂ,,,,,,,,,,,,,,,

watch music video song of bhajan

दुर्गा भजन