ਐ ਦੇਵਾ ਐ ਮਾਈ ਦੇਵਾ ll
ਏਹਦਾ ਨਾਮ ਹੈ, ਮਿੱਠੜਾ ਮੇਵਾ,
“ਕਿ ਨਸੀਬਾਂ ਵਾਲੇ, ਲੁੱਟ ਲੈਣਗੇ” xll
ਤੇਰਾ ਚੂੜਾ ਮਾਂ ਤੇਰਾ ਚੂੜਾ ll
ਤੇਰੇ ਚੂੜੇ ਦਾ ਰੰਗ ਗੂਹੜਾ,
“ਮਾਂ ਚੰਨ ਵਾਂਗੂ ਮਾਰੇ ਚਮਕਾਂ” xll
ਤੇਰੀ ਗਾਨੀ ਗਲ਼ ਦੀ ਗਾਨੀ ll
ਤੇਰੀ ਜੱਗਦੀ ਜੋਤ ਨੂਰਾਨੀ,
“ਮਾਂ ਜੱਗਦੀਆਂ ਜੋਤਾਂ ਵਾਲੀਏ” xll
ਤੇਰੀ ਮੁੰਦਰੀ ਮਾਂ ਤੇਰੀ ਮੁੰਦਰੀ ll
ਤੈਨੂੰ ਕਹਿੰਦੇ ਨੇ ਬਾਲਾ ਸੁੰਦਰੀ,
“ਪਹਾੜਾਂ/ਹੋ ਗ਼ੁਫ਼ਾ ਵਿੱਚ ਰਹਿਣ ਵਾਲੀਏ” xll
ਚੋਲਾ ਲਾਲ ਗ਼ੁਲਾਲ ਮਈਆ,
ਤੇਰਾ ਚੋਲਾ ਲਾਲ ਗ਼ੁਲਾਲ ll
ਹੀਰਿਆਂ ਜੜ੍ਹਤ ਕਮਾਲ ਮਈਆ,
“ਕਿ ਤੇਰਾ ਚੋਲਾ ਲਾਲ ਗ਼ੁਲਾਲ” xll
ਤੇਰਾ ਚੋਲਾ ਲਿਆਏ ਮਾਂ ਚੋਲਾ ll
ਤੇਰਾ ਚੋਲਾ ਹੈ ਅਨਮੋਲਾ,
“ਕਿ ਦਾਸ ਚੜ੍ਹਾਵੇ ਚੁੰਨੀਆਂ” xll
music video bhajan song
दुर्गा भजन