उचियाँ पहाड़ियां

ਉੱਚੀਆਂ ਪਹਾੜੀਆਂ ਮਾਂ, ਉੱਚੀਆਂ ਪਹਾੜੀਆਂ ll
ਮੰਦਿਰਾਂ ਉੱਤੇ, ਮੇਲੇ ਲੱਗਦੇ ll, ਨੱਚਦੀਆਂ, ਸੰਗਤਾਂ ਪਿਆਰੀਆਂ
ਉੱਚੀਆਂ ਪਹਾੜੀਆਂ ਮਾਂ, ਉੱਚੀਆਂ ਪਹਾੜੀਆਂ,,,,,,,,,

ਮਾਂ ਵੈਸ਼ਨੋ ਦੇ, ਦਰ ਉੱਤੇ ਮੈਂ, “ਵੇਖੇ ਅਜਬ, ਨਜ਼ਾਰੇ” ਓ ਭਗਤੋ
ਮਾਂ ਸ਼ਕਤੀ ਦੇ, ਉੱਚੀ ਉੱਚੀ, “ਗੂੰਜਣ ਪਏ, ਜੈਕਾਰੇ” ਓ ਭਗਤੋ ll
ਇੱਕ ਦੂਜੇ ਨੂੰ ਜੈ, ਮਾਤਾ ਦੀ ਕਹਿ ਕੇ ll,
ਚੜ੍ਹ ਜਾਓ ਕਠਿਨ, ਚੜ੍ਹਾਈਆਂ,,,,,
ਉੱਚੀਆਂ ਪਹਾੜੀਆਂ ਮਾਂ, ਉੱਚੀਆਂ ਪਹਾੜੀਆਂ,,,,,,,,,

ਮਾਂ ਜਵਾਲਾ ਦੀਆਂ, ਜਗਮਗ ਜੋਤਾਂ, “ਸਦੀਆਂ ਤੋਂ ਏਹ, ਜਗ ਰਹੀਆਂ”
ਸੰਗਤਾਂ ਨੂੰ ਏਹ, ਦੇ ਦਰਸ਼ਨ, “ਸਦਾ ਖਜ਼ਾਨੇ, ਭਰ ਰਹੀਆਂ” ll
ਸਦਾ ਹੀ ਵੱਸਦੀਆਂ, ਰਹਿਣ ਏਹ ਮਾਵਾਂ ll,
ਜੇਹੜੀ ਬੱਚਿਆਂ ਨੂੰ ਲਾਡ, ਲਡਾ ਰਹੀਆਂ,,,,,,
ਉੱਚੀਆਂ ਪਹਾੜੀਆਂ ਮਾਂ, ਉੱਚੀਆਂ ਪਹਾੜੀਆਂ,,,,,,,,,

ਸਾਉਣ ਮਹੀਨੇ, ਚਿੰਤਾਪੁਰਨੀ, “ਮਾਂ ਦਰ ਮੇਲਾ, ਲੱਗਿਆ” ਓ ਭਗਤੋ
ਸੋਹਣੇ ਸੋਹਣੇ, ਫੁੱਲਾਂ ਨਾਲ, “ਤੇਰਾ ਮੰਦਿਰ, ਸੱਜਿਆ” ਓ ਮਈਆ ll
ਹਰ ਸਾਲ ਤੇਰੇ, ਦਰ ਤੇ ਆਵਾਂ ll,
ਭਗਤ ਏਹੋ, ਅਰਜ਼ਾਂ ਗੁਜ਼ਾਰੀਆਂ,,,,,
ਉੱਚੀਆਂ ਪਹਾੜੀਆਂ ਮਾਂ, ਉੱਚੀਆਂ ਪਹਾੜੀਆਂ,,,,,,

Leave a Comment