आजो चलिये जी गुरा दे दुआरे

ਆਜੋ ਚੱਲੀਏ ਜੀ ਗੁਰਾਂ ਦੇ ਦੁਆਰੇ ਜੀ ਗੱਡੀ ਚੱਲੀ ਕਾਂਸ਼ੀ ਸ਼ਹਿਰ ਨੂੰ
ਜਿਨੇ ਲੈਣੈ ਉਹਦੇ ਨਾਮ ਦੇ ਹੁਲਾਰੇ ਜੀ ਗੱਡੀ ਚੱਲੀ ਕਾਂਸ਼ੀ ਸ਼ਹਿਰ ਨੂੰ
ਆਜੋ ਚੱਲੀਏ ਜੀ ਗੁਰਾਂ ਦੇ ਦੁਆਰੇ

ਭਾਗਾਂ ਵਾਲੇ ਲੋਕ ਜਿਹੜੇ ਗੱਡੀ ਵਿੱਚ ਬਹਿ ਗਏ
ਕਈ ਤਾਂ ਵਿਚਾਰੇ ਬਸ ਸੋਚਦੇ ਹੀ ਰਹਿ ਗਏ
ਕੰਮ ਕਾਰ ਸ਼ੱਡੋ ਗੁਰਾਂ ਦੇ ਸਹਾਰੇ ਗੱਡੀ ਚੱਲੀ ਕਾਂਸ਼ੀ ਸ਼ਹਿਰ ਨੂੰ
ਆਜੋ ਚੱਲੀਏ ਜੀ ਗੁਰਾਂ ਦੇ ਦੁਆਰੇ

ਖੜਕੇ ਸ਼ਟੇਸ਼ਨਾ ਤੇ ਕਰਦੇ ਤਿਆਰੀਆਂ
ਖੁਸ਼ੀ ਵਿੱਚ ਨੱਚ ਦੀਆਂ ਸੰਗਤਾਂ ਨੇ ਸਾਰੀਆਂ
ਉਚੀ ਉਚੀ ਦੇਖੋ ਲਾਉਂਦੇ ਨੇ ਜੈ ਕਾਰੇ ਗੱਡੀ ਚੱਲੀ ਕਾਂਸ਼ੀ ਸ਼ਹਿਰ ਨੂੰ
ਆਜੋ ਚੱਲੀਏ ਜੀ ਗੁਰਾਂ ਦੇ ਦੁਆਰੇ

ਰਹਿਪੇ ਵਾਲੇ ਰੋਸ਼ਨ ਕੀ ਸੋਚਦਾ ਵਿਚਾਰ ਦਾ
ਸਤਿਗੁਰ ਕਾਂਸ਼ੀ ਵਾਲਾ ਸਭ ਨੂੰ ਹੈ ਤਾਰ ਦਾ
ਉਹਦੇ ਨਾਮ ਵਾਲੇ ਲੁੱਟ ਲੋ ਨਜਾਰੇ ਗੱਡੀ ਚੱਲੀ ਕਾਂਸ਼ੀ ਸ਼ਹਿਰ ਨੂੰ
ਆਜੋ ਚੱਲੀਏ ਜੀ ਗੁਰਾਂ ਦੇ ਦੁਆਰੇ

Leave a Comment