ਆਏ ਨੇ ਮਾਏਂ ਤੇਰੇ ਲਾਲ, ਖੋਲ ਬੂਹੇ ਮੰਦਿਰਾਂ ਦੇ ll
ਆਈ ਪਵਨ ਵਾਲੀ ਚਾਲ, ਖੋਲ ਬੂਹੇ ਮੰਦਿਰਾਂ ਦੇ l
ਆਏ ਨੇ ਮਾਏਂ ਤੇਰੇ ਲਾਲ,,,,,,,,,,,,,,,,,,
ਚਾਂਦੀ ਦੀ ਕੌਲੀ ਵਿੱਚ, ਜੋਤ ਜਗਾਵਾਂ ll
ਹੋ ਜਾ ਮਾਤ ਦਇਆਲ, ਖੋਲ ਬੂਹੇ ਮੰਦਿਰਾਂ ਦੇ
ਆਏ ਨੇ ਮਾਏਂ ਤੇਰੇ ਲਾਲ,,,,,,,,,,,,,,,,,,
ਹੱਥ ਕਰੇਬੀ, ਵਿੱਚ ਜਲੇਬੀ ll
ਫੁੱਲਾਂ ਦਾ ਭਰਿਆ ਏ ਥਾਲ, ਖੋਲ ਬੂਹੇ ਮੰਦਿਰਾਂ ਦੇ
ਆਏ ਨੇ ਮਾਏਂ ਤੇਰੇ ਲਾਲ,,,,,,,,,,,,,,,,,,
ਪਾਨ ਸੁਪਾਰੀ, ਧਵਜ਼ਾ ਨਰੇਲਾ ll
ਭੇਟਾਂ ਲਿਆਏ ਆਂ ਨਾਲ, ਖੋਲ ਬੂਹੇ ਮੰਦਿਰਾਂ ਦੇ
ਆਏ ਨੇ ਮਾਏਂ ਤੇਰੇ ਲਾਲ,,,,,,,,,,,,,,,,,,
ਕੇਸਰ ਦਾ ਮਾਏਂ, ਤਿਲਕ ਲਗਾਵਾਂ ll
ਤੱਕ ਤੱਕ ਹੋਵਾਂ ਨਿਹਾਲ, ਖੋਲ ਬੂਹੇ ਮੰਦਿਰਾਂ ਦੇ
ਆਏ ਨੇ ਮਾਏਂ ਤੇਰੇ ਲਾਲ,,,,,,,,,,,,,,,,,,
ਚੰਦਨ ਚੌਕੀ ਤੇ, ਆਣ ਵਿਰਾਜ਼ੋ ll
ਪੁੱਛੋਂ ਨਿਮਾਣਿਆਂ ਦਾ ਹਾਲ, ਖੋਲ ਬੂਹੇ ਮੰਦਿਰਾਂ ਦੇ
ਆਏ ਨੇ ਮਾਏਂ ਤੇਰੇ ਲਾਲ,,,,,,,,,,,,,,,,,,
ਸੰਗਤਾਂ ਆਈਆਂ, ਚੜ੍ਹ ਕੇ ਚੜ੍ਹਾਈਆਂ ll
ਪੂਰੇ ਕਰੋ ਸਵਾਲ, ਖੋਲ ਬੂਹੇ ਮੰਦਿਰਾਂ ਦੇ
ਆਏ ਨੇ ਮਾਏਂ ਤੇਰੇ ਲਾਲ,,,,,,,,,,,,,,,,,,
ਆ ਮਈਆ ਰਲ਼, ਖੇਡੀਏ ਹੋਲੀ ll
ਰੰਗ ਹੈ ਲਾਲ ਗ਼ੁਲਾਲ, ਖੋਲ ਬੂਹੇ ਮੰਦਿਰਾਂ ਦੇ
ਆਏ ਨੇ ਮਾਏਂ ਤੇਰੇ ਲਾਲ,,,,,,,,,,,,,,,,,,
ਏਹ ਬਿਨਤੀ, ਦਰਸ਼ੀ/ਬੱਚਿਆਂ ਦੀ ਮਈਆ ll
ਆਏ ਹੈਂ ਦਿਨ ਹਰ ਸਾਲ, ਖੋਲ ਬੂਹੇ ਮੰਦਿਰਾਂ ਦੇ
ਆਏ ਨੇ ਮਾਏਂ ਤੇਰੇ ਲਾਲ,,,,,,,,,,,,,,,,,,