असीं चंगे माडे तेरे

ਅਸੀਂ ਚੰਗੇ ਮਾੜੇ ਤੇਰੇ, ‘ਗੁਰੂ ਜੀ ਸਾਨੂੰ ਬਖਸ਼ੋ xll’
ਅਸੀਂ ਕੀਤੇ ਪਾਪ ਵਥੇਰੇ, ‘ਗੁਰੂ ਜੀ ਸਾਨੂੰ ਬਖਸ਼ੋ xll’
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,,

ਇਸ ਕਲਯੁੱਗ ਦੀ, ਦਲ ਦਲ ਦੇ ਵਿੱਚ
ਪੈਰ ਨਾ ਸਾਡੇ, ਚੱਲੇ
ਕੋਈ ਨਾ ਜੱਗ ਵਿੱਚ, ਸੁਖੀ ਗੁਰੂ ਜੀ
ਸਭ ਦੇ ਰੋਗ, ਅਵੱਲੇ
ਦੁੱਖ ਦੱਸੀਏ ਕੇਹੜੇ ਕੇਹੜੇ, ‘ਗੁਰੂ ਜੀ ਸਾਨੂੰ ਬਖਸ਼ੋ xll’,
*ਅਸੀਂ ਕੀਤੇ ਪਾਪ ਵਥੇਰੇ, ‘ਗੁਰੂ ਜੀ ਸਾਨੂੰ ਬਖਸ਼ੋ xll’
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,,

ਤੇਰੀ ਕਿਰਪਾ, ਦੇ ਨਾਲ ਮਿਲਿਆ
ਏਹੇ ਮਨੁੱਖੀ, ਚੋਲਾ
ਮਨ ਦੇ ਪਿੰਜਰੇ, ਦੇ ਵਿੱਚ ਫੱਸਿਆ
ਰੂਹ ਦਾ, ਪੰਛੀ ਭੋਲਾ
ਨਿੱਤ ਲੁੱਟਦੇ ਪੰਜ ਲੁਟੇਰੇ, ‘ਗੁਰੂ ਜੀ ਸਾਨੂੰ ਬਖਸ਼ੋ xll’,
*ਅਸੀਂ ਕੀਤੇ ਪਾਪ ਵਥੇਰੇ, ‘ਗੁਰੂ ਜੀ ਸਾਨੂੰ ਬਖਸ਼ੋ xll’
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,

ਆਪਣੇ ਨਾਲ, ਮਿਲਾ ਕੇ ਗੁਰੂ ਜੀ
ਮੁੜ ਨਾ ਕਦੇ, ਵਿਛੋੜੀ
ਤੂੰ ਹੁਣ, ਜਿੰਦ ਨਿਮਾਣੀ ਨੂੰ
ਨਾ ਹੁਣ ਖਾਲੀ, ਮੋੜੀ
ਕੱਟ ਦਿਓ ਚੌਰਾਸੀ ਗੇੜੇ, ‘ਗੁਰੂ ਜੀ ਸਾਨੂੰ ਬਖਸ਼ੋ xll’,
ਅਸੀਂ ਕੀਤੇ ਪਾਪ ਵਥੇਰੇ, ‘ਗੁਰੂ ਜੀ ਸਾਨੂੰ ਬਖਸ਼ੋ xll’
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,

music video bhjan song

बाबा बालक नाथ भजन