अरदास बाबा बालक नाथ

ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ ਨਮਹ ll
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ ਨਮਹ ll

ਗੁਨਾਹ ਮੇਰੇ ਮਾਫ ਕਰੀਂ, ਨੀਤ ਮੇਰੀ ਸਾਫ ਕਰੀਂ,
ਤਰੱਕੀ ਹਰ ਹਾਲ ਦੇਵੀਂ, ਇੱਜਤਾਂ ਦੇ ਨਾਲ ਦੇਵੀਂ,
ਰੱਖਾਂ ਸਦਾ, ਆਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ ਨਮਹ ll

ਡਿੱਗਾਂ ਤੇ ਉੱਠਾ ਲਵੀਂ, ਚਰਨਾਂ ਨਾਲ ਲਾ ਲਵੀਂ,
ਮੈਨੂੰ ਅਪਣਾ ਲਵੀਂ, ਕੋਲ ਤੂੰ ਬਿਠਾ ਲਵੀਂ,
ਸਿੱਧੇ ਰਾਹੇ ਪਾ ਦੇਵੀਂ, ਮੰਜ਼ਿਲਾਂ ਦਿਖਾ ਦੇਵੀਂ,
ਫੜ ਕੇ ਲੰਘਾਂ ਦੇਵੀਂ, ਔਖਾ ਕੋਈ ਨਾ ਰਾਹ ਦੇਵੀਂ,
ਨਾ ਡੋਲਣ, ਸਵਾੰਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ ਨਮਹ ll

ਸ਼ਾਹਤਲਾਈਆਂ ਵਿੱਚ ਜਾਵਾਂ, ਰੋਟ ਹੱਥਾਂ ਨਾਲ ਬਣਾਵਾਂ,
ਧੂਣਾ ਤੇਰਾ ਮੈਂ ਸਜਾਵਾਂ, ਰਾਖ਼ ਮੱਥੇ ਨਾਲ ਲਾਵਾਂ,
ਰਤਨੋ ਦਾ ਲਾਲ ਤੂੰ ਏ, ਵਿਸ਼ਨੂੰ ਦਾ ਬਾਲ ਤੂੰ ਏ,
ਭਗਤਾਂ ਦੇ ਨਾਲ ਤੂੰ ਏ, ਰੱਖਦਾ ਖਿਆਲ ਤੂੰ ਏ,
ਹੱਥ ਜੋੜੇ, ਦਾਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ ਨਮਹ ll

ਮਾਪਿਆਂ ਨਾਲ ਪਿਆਰ ਕਰਾਂ, ਸੱਚ ਦਾ ਵਪਾਰ ਕਰਾਂ,
ਧੀ ਦਾ ਸਤਿਕਾਰ ਕਰਾਂ, ਕਦੇ ਨਾ ਹੰਕਾਰ ਕਰਾਂ,
ਡੋਲੇ ਨਾ ਈਮਾਨ ਕਦੇ, ਗੁਰੂ ਦਾ ਗਿਆਨ ਕਦੇ,
ਤੇਰੀ ਪਹਿਚਾਣ ਕਰੇ, ਸੱਚ ਦਾ ਨਿਸ਼ਾਨ ਕਰੇ,
ਰੂਹ ਕਰ, ਸਾਫ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ ਨਮਹ ll

ਜੋਗੀ ਏ ਤੂੰ ਬ੍ਰਹਮਚਾਰੀ, ਲੀਲਾ ਤੇਰੀ ਹੈ ਨਿਆਰੀ,
ਭਗਤੀ ਹੈ ਤੇਰੀ ਭਾਰੀ, ਕਹਿੰਦੇ ਤੈਨੂੰ ਪੌਣਾਹਾਰੀ,
ਅੰਤਰ ਯਾਮੀ ਤੂੰ ਏ, ਜੱਗ ਦਾ ਸੁਆਮੀ ਤੂੰ ਏ,
ਸੱਚਾ ਕਾਰਨਾਮੀ ਤੂੰ ਏ, ਰੂਪ ਲਾਸਾਨੀ ਤੂੰ ਏ,
ਜੱਗ ਦਾ ਏ, ਖਾਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ ਨਮਹ ll

ਤੂੰ ਏ ਦੁੱਧਾਧਾਰੀ ਬਾਬਾ, ਸ਼ਿਵ ਅਵਤਾਰੀ ਬਾਬਾ,
ਗਲ਼ੇ ਸਿੰਗੀ ਧਾਰੀ ਬਾਬਾ, ਖੇਡ ਮਾਇਆਧਾਰੀ ਬਾਬਾ,
ਗੁਫਾ ਵਿੱਚ ਡੇਰਾ ਤੇਰਾ, ਸਾਡੇ ਘਰ ਪਾਵੀਂ ਫੇਰਾ,
ਦੂਰ ਕਰਦੇ ਹਨੇਰਾ, ਸੁਖਾਂ ਵਾਲਾ ਦੇਸ ਮੇਰਾ,
ਰੱਖ ਸਦਾ, ਪਾਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ ਨਮਹ ll

ਦਿਲ ਵਿੱਚ ਵਾਸ ਤੇਰਾ, ਰੁੱਤਬਾ ਏ ਖਾਸ ਤੇਰਾ,
ਰਹੇ ਅਹਿਸਾਸ ਤੇਰਾ, ਰੱਖਾਂ ਵਿਸ਼ਵਾਸ ਤੇਰਾ,
ਝੋਲੀਆਂ ਤੂੰ ਭਰੀ ਬਾਬਾ, ਕੁੱਲ ਰੱਖੀਂ ਤਰੀ ਬਾਬਾ,
ਕੁੱਖ ਰੱਖੀਂ ਹਰੀ ਬਾਬਾ, ਪਵੇ ਨਾ ਭੁੱਖ ਮਰੀ ਬਾਬਾ,
ਮੰਗੇ ਏਹੋ, ਅਰਦਾਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ ਨਮਹ ll

ਸ਼ਿਵ ਦਾ ਪੁਜਾਰੀ ਤੂੰ ਏ, ਜੋਤ ਨਿਆਰੀ ਤੂੰ ਏ,
ਮੂਰਤ ਪਿਆਰੀ ਤੂੰ ਏ, ਜੱਗ ਦਾ ਲਿਖਾਰੀ ਤੂੰ ਏ,
ਕੱਲੋ ਮਾਲ੍ਹ ਸੁੱਖਾ ਕਹੇ, ਗਮ ਨਾ ਕੋਈ ਨੇੜੇ ਰਹੇ,
ਸੰਜੀਵ ਤੇਰਾ ਨਾਮ ਲਵੇ, ਕਦਮਾਂ ਦੇ ਵਿੱਚ ਬਹਿਵੇ,
ਕਰਦੇ ਤੂੰ, ਪਾਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ ਨਮਹ ll

बाबा बालक नाथ भजन