ਧੂਣਾ ਤੇਰੇ ਹੀ ਨਾਮ ਦਾ ਲਾਇਆ,
ਐਥੇ ਆ ਜਾ ਪੌਣਾਹਾਰੀਆ
ਤੈਨੂੰ ਸੰਗਤਾਂ ll ਨੇ ਅੱਜ ਹੈ ਬੁਲਾਇਆ,
ਐਥੇ ਆ ਜਾ ਪੌਣਾਹਾਰੀਆ
ਧੂਣਾ ਤੇਰੇ ਹੀ ਨਾਮ ਦਾ,,,,,,,,,,
ਰਤਨੋ ਦੇ ਪਾਲੀਆ ਵੇ, ਲਸ਼ਮੀ ਦੇ ਤਾਰਿਆ
ਦੁਖੀ ਤੇ ਗਰੀਬ, ਹਾਰੇ ਦੇ ਸਹਾਰਿਆ ll
ਕਰ ਮੇਹਰ ਦੀ ll ਆਣ ਕੇ ਛਾਇਆ,
ਐਥੇ ਆ ਜਾ ਪੌਣਾਹਾਰੀਆ
ਧੂਣਾ ਤੇਰੇ ਹੀ ਨਾਮ ਦਾ,,,,,,,,,,,
ਚਰਨਾਂ ‘ਚ ਡਿੱਗਿਆਂ ਨੂੰ, ਗਲ਼ ਲਾਉਣ ਵਾਲਿਆ
ਸੁੱਕੀਆਂ ਵੇਲਾਂ ਨੂੰ ਸੋਹਣੇ, ਫਲ਼ ਲਾਉਣ ਵਾਲਿਆ ll
ਖਾਲੀ ਗਿਆ ਨਾ ll ਜੋ, ਦਰ ਤੇਰੇ ਆਇਆ,
ਐਥੇ ਆ ਜਾ ਪੌਣਾਹਾਰੀਆ
ਧੂਣਾ ਤੇਰੇ ਹੀ ਨਾਮ ਦਾ,,,,,,,,,,
ਆਜਾ ਪੌਣਾਹਾਰੀ ਬਾਬਾ, ਆਜਾ ਮੋਰ ਚੜ੍ਹਕੇ
ਮੈਂ ਵੀ ਤਰ ਜਾਵਾਂ ਅੱਜ, ਤੇਰੀ ਡੋਰ ਫੜ੍ਹ ਕੇ ll
ਰੋਟ ਸ਼ਰਧਾ ll ਦੇ ਨਾਲ ਬਣਾਇਆ,
ਐਥੇ ਆ ਜਾ ਪੌਣਾਹਾਰੀਆ
ਧੂਣਾ ਤੇਰੇ ਹੀ ਨਾਮ ਦਾ,,,,,,,
ਤਾਰਿਆ ਤੂੰ ਜਿਵੇ ਮੌਜੀ, ਪੁਰੇ ਵਾਲੇ ਰਾਮ ਨੂੰ
ਟੋਨੀ ਦੇ ਵੀ ਪੂਰੇ ਕਰ, ਬਾਬਾ ਅਰਮਾਨ ਨੂੰ ll
ਕੇਹਰਾਂ ਵਾਲੀਏ ll ਨੇ ਜੱਸ ਹੈ ਗਾਇਆ,
ਐਥੇ ਆ ਜਾ ਪੌਣਾਹਾਰੀਆ
ਧੂਣਾ ਤੇਰੇ ਹੀ ਨਾਮ ਦਾ,,,,,,,,,
बाबा बालक नाथ भजन